Corporate

​​​​​​​​​​​​ਗਲੋਬਲ ਨਿੱਜਤਾ ਨੀਤੀ​

Legal banner mobile Legal banner

ਇਹ ਨਿੱਜਤਾ ਨੀਤੀ (”ਨੀਤੀ”) ਇਹ ਦੱਸਦੀ ਹੈ ਕਿ ਮੈਕੇਂਨ (McCain) ਫੂਡਜ਼ ਲਿਮਿਟਡ, ਜੋ ਕਿ ਨਿਊ ਬ੍ਰਾਉਨਸਵਿਕ (Brunswick), ਕੈਨੇਡਾ ਦੇ ਕਾਨੂੰਨਾਂ ਅਧੀਨ ਬਣਾਈ ਗਈ ਇੱਕ ਕੰਪਨੀ ਹੈ, ਜਿਸ ਦੇ ਗਲੋਬਲ ਮੁੱਖ ਦਫ਼ਤਰ 8800 Main Street, Florenceville-Bristol, New Brunswick E7L 1B2, ਕੈਨੇਡਾ ਵਿਚ ਹਨ ਅਤੇ ਇਸਦੀਆਂ ਸੰਬੰਧਿਤ ਕੰਪਨੀਆਂ (ਇੱਕਠੇ ਅਤੇ ਇਕੱਲੇ ਤੌਰ ਤੇ, "ਮੈਕੇਂਨ") ਵਿਅਕਤੀਗਤ ਪਛਾਣ ਜਾਣਕਾਰੀ ("ਨਿੱਜੀ ਡਾਟਾ") ਨੂੰ ਇਕੱਠਾ ਕਰਦੀਆਂ, ਵਰਤਦੀਆਂ ਅਤੇ ਸਾਂਝਾ ਕਰਦੀਆਂ ਹਨ।​​

 

ਅਸੀਂ ਕੀ ਨਿੱਜੀ ਡਾਟਾ ਇਕੱਠਾ ਕਰਦੇ ਹਨ? 

ਅਸੀਂ ਜਿੰਨੀ ਚੰਗੀ ਤਰ੍ਹਾਂ ਹੋ ਸਕੇ ਪ੍ਰਭਾਵੀ ਤਰੀਕੇ ਨਾਲ ਕੰਮ ਕਰਨ ਲਈ ਅਤੇ ਤੁਹਾਨੂੰ ਸਭ ਤੋਂ ਵਧੀਆ ਸੇਵਾਵਾਂ ਅਤੇ ਉਪਭੋਗਤਾ ਅਨੁਭਵ ਪ੍ਰਦਾਨ ਕਰਨ ਲਈ ਨਿੱਜੀ ਡਾਟਾ ਇਕੱਠਾ ਕਰਦੇ ਹਾਂ, ਪਰ ਇਹ ਸੇਵਾਵਾਂ ਪ੍ਰਦਾਨ ਕਰਨ ਲਈ ਅਸੀਂ ਲੋੜੀਂਦਾ ਘੱਟ ਤੋਂ ਘੱਟ ਡਾਟਾ ਇਕੱਠਾ ਕਰਦੇ ਹਾਂ।  ਅਸੀਂ ਖਾਸ ਤੌਰ ਤੇ ਹੇਠ ਲਿਖੇ ਵਰਤਦੇ ਹਾਂ:
 

 • ਪ੍ਰਤੀਯੋਗਿਤਾ, ਪੁੱਛ-ਗਿੱਛ ਅਤੇ ਲੌਏਲਟੀ ਕਾਰਡ ਪ੍ਰੋਗਰਾਮ ਦੀ ਜਾਣਕਾਰੀ -ਪ੍ਰਤੀਯੋਗਿਤਾ ਜਾਂ ਸਵੀਪਸਟੈਕ ਵਿਚ ਭਾਗ ਲੈਣ ਲਈ, ਪੁੱਛ-ਗਿੱਛ ਕਰਨ ਲਈ ਜਾਂ ਲੌਏਲਟੀ ਕਾਰਡ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ, ਤੁਹਾਨੂੰ ਆਪਣਾ ਪੂਰਾ ਨਾਮ ਅਤੇ ਈਮੇਲ ਪਤਾ ਮੁਹੱਈਆ ਕਰਵਾਉਣਾ ਪਵੇਗਾ। ਤੁਹਾਨੂੰ ਆਪਣਾ ਡਾਕ ਪਤਾ, ਫੋਨ ਨੰਬਰ, ਉਮਰ, ਰਿਹਾਇਸ਼ ਦਾ ਖੇਤਰ, ਪਰਿਵਾਰ ਬਾਰੇ ਜਾਣਕਾਰੀ, ਪਿਛੋਕੜ,ਦਿਲਚਸਪੀਆਂ, ਸੋਸ਼ਲ ਮੀਡੀਆ ਵੇਰਵੇ, ਪ੍ਰੋਫਾਈਲਾਂ ਅਤੇ ਸੰਪਰਕ ਜਾਣਕਾਰੀ ਅਤੇ ਉਤਪਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੀ ਕਿਹਾ ਜਾ ਸਕਦਾ ਹੈ। ਲੌਏਲਟੀ ਪ੍ਰੋਗਰਾਮਾਂ ਲਈ, ਅਸੀਂ ਕੰਪਨੀ ਦੀ ਜਾਣਕਾਰੀ (ਜਿਵੇਂ ਕਿ ਮਾਰਕੀਟ ਸੈਗਮੇਂਟ ਜਾਂ ਟਾਰਗੇਟ ਕਲਾਇੰਟ) ਅਤੇ ਜਿਸ ਦੇਸ਼ ਤੋਂ ਤੁਸੀਂ ਕੰਮ ਕਰਦੇ ਹੋ, ਉਸ ਦੇਸ਼ ਬਾਰੇ ਜਾਣਕਾਰੀ ਦੀ ਵਰਤੋਂ ਕਰ ਸਕਦੇ ਹੋ। ਪੁੱਛ-ਗਿੱਛ ਕਰਨ ਵੇਲੇ ਤੁਸੀਂ ਸਵੈਇੱਛਤ ਤਰੀਕੇ ਨਾਲ ਹੋਰ ਸੀਮਤ ਜਾਣਕਾਰੀ ਵੀ ਮੁਹੱਈਆ ਕਰਵਾ ਸਕਦੇ ਹੋ। ਜੇ ਤੁਸੀਂ ਕਿਸੇ ਪ੍ਰਤੀਯੋਗਤਾ ਜਾਂ ਸਵੀਪਸਟੈਕਸ ਵਿਚ ਹਿੱਸਾ ਲੈਂਦੇ ਹੋ, ਤਾਂ ਅਸੀਂ ਤੁਹਾਡੀ ਭਾਗੀਦਾਰੀ ਦੀ ਇੱਕ ਫੋਟੋ ਅਤੇ ਵੇਰਵਾ ਮੰਗ ਸਕਦੇ ਹਾਂ। ਕੁਝ ਮਾਮਲਿਆਂ ਵਿਚ, ਸਾਡੀਆਂ ਮਾਰਕਿਟਿੰਗ ਪਹਿਲਕਦਮੀਆਂ ਦਾ ਪਤਾ ਲਗਾਉਣ ਲਈ, ਅਸੀਂ ਖਰੀਦਦਾਰੀ ਦੀ ਆਵਿਰਤੀ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰ ਸਕਦੇ ਹਾਂ, ਹਾਲਾਂਕਿ ਇਹ ਹਮੇਸ਼ਾ ਇੱਕ ਅਗਿਆਤ ਅਤੇ ਸਮੁੱਚੇ ਆਧਾਰ 'ਤੇ ਹੋਵੇਗਾ।
   
 • ਵੈੱਬਸਾਈਟ ਬਾਰੇ ਜਾਣਕਾਰੀ - ਜਦੋਂ ਤੁਸੀਂ ਸਾਡੀ ਵੈੱਬਸਾਈਟ (ਜਾਂ ਵਿਸ਼ੇਸ਼ ਕੰਮਾਂ ਲਈ ਮੌਜੂਦ ਪੋਰਟਲ) ਵਰਤਦੇ ਹੋ ਤਾਂ ਅਸੀਂ ਆਟੋਮੈਟਿਕ ਤਰੀਕੇ ਨਾਲ ਤੁਹਾਡੇ ਕੰਪਿਊਟਰ ਦੇ ਇੰਟਰਨੈੱਟ ਪ੍ਰੋਟੋਕਾਲ (IP) ਐਡਰੈੱਸ ਅਤੇ ਤੁਹਾਡੇ ਕੰਪਿਊਟਰ ਅਤੇ ਵੈੱਬਸਾਈਟ ਦੀ ਵਰਤੋਂ ਬਾਰੇ ਹੋਰ ਤਕਨੀਕੀ ਜਾਣਕਾਰੀ ਇਕੱਠੀ ਕਰਦੇ ਹਾਂ, ਜਿਵੇਂ ਕਿ ਤੁਹਾਡੇ ਬ੍ਰਾਊਜ਼ਰ ਦੀ ਕਿਸਮ ਅਤੇ ਵਰਜ਼ਨ, ਟਾਈਮ ਜ਼ੋਨ ਸੈਟਿੰਗ, ਅਤੇ ਓਪਰੇਟਿੰਗ ਸਿਸਟਮ ਅਤੇ ਪਲੇਟਫਾਰਮ। ਵਿਸਤ੍ਰਿਤ ਮਾਰਕਿਟ ਖੋਜ ਕਰਦੇ ਸਮੇਂ, ਅਸੀਂ ਤੁਹਾਡੇ ਦੁਆਰਾ ਮੈਕੇਂਨ ਦੀ ਵੈਬਸਾਈਟ ਤੇ ਪਹੁੰਚ ਕੀਤੇ ਗਏ ਪੇਜਾਂ, ਕਲਿੱਕ ਕੀਤੇ ਲਿੰਕਾਂ, ਮੈਕੇਂਨ ਦੀ ਵੈੱਬਸਾਈਟ ਤੇ ਆਉਣ ਤੋਂ ਪਹਿਲਾਂ ਵਰਤੀ ਵੈੱਬਸਾਈਟ, ਮੈਕੇਂਨ ਤੋਂ ਆਈਆਂ ਈਮੇਲਾਂ ਜੋ ਖੋਲੀਆਂ, ਅੱਗੇ ਭੇਜੀਆਂ ਜਾਂ ਮੈਕੇਂਨ ਦੀ ਵੈੱਬਸਾਈਟ ਰਾਹੀਂ ਕਲਿੱਕ ਕੀਤੀਆਂ ਗਈਆਂ ਆਦਿ ਵੀ ਇਕੱਠੇ ਕਰ ਸਕਦੇ ਹਾਂ। ਅ​ਸੀਂ ਆਪਣੀਆਂ ਵੈਬਸਾਈਟਾਂ ਤੇ ਕੁਕੀਜ਼ ਵੀ ਵਰਤਦੇ ਹਾਂ; ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਹੇਠਾਂ ਇਸ ਨੀਤੀ ਦੇ ਕੁਕੀਜ਼ ਅਤੇ ਦੂਜੇ ਤਕਨੀਕ ਸੈਕਸ਼ਨ ਦੇਖੋ ਜਾਂ ਸਾਡੀ ਗਲੋਬਲ ਕੁਕੀਜ਼ ਨੀਤੀ​ ਨੂੰ ਵੇਖੋ।
   
 • ਪੋਰਟਲ ਸਬਸਕਰਾਈਬਰ ਜਾਣਕਾਰੀ - ਜਦੋਂ ਤੁਸੀਂ ਮੈਕੇਂਨ ਦੇ ਵਿਸ਼ੇਸ਼ ਮਕਸਦ ਲਈ ਪੋਰਟਲ, ਜਿਵੇਂ ਖਾਸ ਪੂਰਤੀਕਰਤਾਵਾਂ ਲਈ ਇੱਕ ਪੋਰਟਲ, ਤੇ ਜਾਣ ਦਾ ਫੈਸਲਾ ਕਰਦੇ ਹੋ ਜਾਂ ਤੁਹਾਨੂੰ ਅਜਿਹਾ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ, ਤਾਂ ਤੁਹਾਨੂੰ ਆਪਣਾ ਪੂਰਾ ਨਾਮ, ਪਤਾ ਅਤੇ ਈਮੇਲ ਪਤਾ ਦੇਣਾ ਪਵੇਗਾ। ਤੁਹਾਨੂੰ ਵਿਸ਼ੇਸ਼ ਮਕਸਦ ਲਈ ਪੋਰਟਲ ਦੇ ਪ੍ਰਕਾਰ ਬਾਰੇ ਵਿਸ਼ੇਸ਼ ਜਾਣਕਾਰੀ, ਜਿਵੇਂ ਕਿ ਰੀਅਲ ਟਾਈਮ ਜੀਓਲੋਕੇਸ਼ਨ ਡਾਟਾ, ਸਪਲਾਇਰ ਗੁਣਵੱਤਾ ਨਤੀਜੇ ਅਤੇ ਅੰਕੜੇ, ਤਸਵੀਰਾਂ ਅਤੇ ਵੀਡੀਓ ਅਤੇ ਰਾਏ, ਦੇਣ ਲਈ ਕਿਹਾ ਜਾ ਸਕਦਾ ਹੈ। ਕੁਝ ਸੀਮਤ ਮਾਮਲਿਆਂ ਵਿਚ, ਤੁਹਾਨੂੰ ਸੋਸ਼ਲ ਸਿਕਿਉਰਿਟੀ ਨੰਬਰ, ਟੈਕਸ ਪਛਾਣ ਨੰਬਰ ਅਤੇ ਹੋਰ ਸਮਾਨ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਜਾ ਸਕਦਾ ਹੈ।
   
 • ਪਾਸਵਰਡ - ਤੁਹਾਡੇ ਵੱਲੋਂ ਮੈਕੇਂਨ ਦੀਆਂ ਵੈੱਬਸਾਈਟਾਂ ਜਾਂ ਪੋਰਟਲਾਂ ਵਿੱਚੋਂ ਕਿਸੇ ਇੱਕ 'ਤੇ ਆਨਲਾਈਨ ਖਾਤਾ ਬਣਾਉਂਦੇ ਹੋਏ, ਜਿਵੇਂ ਕਿ ਲਾਗੂ ਹੁੰਦਾ ਹੈ, ਅਸੀਂ ਤੁਹਾਡੇ ਪਾਸਵਰਡ ਦੀ ਵਰਤੋਂ ਕਰਾਂਗੇ ਅਤੇ, ਕੁਝ ਮਾਮਲਿਆਂ ਵਿਚ, ਇੱਕ ਪਾਸਵਰਡ ਏਡ-ਮੈਮੋਇਰ ਸਵਾਲ ਅਤੇ ਜਵਾਬ ਦੀ ਵਰਤੋਂ ਕਰਾਂਗੇ।
   
 • ਸੀਸੀਟੀਵੀ ਫੁਟੇਜ - ਜਦੋਂ ਤੁਸੀਂ ਸਾਡੀਆਂ ਨਿਰਮਾਣ ਸੇਵਾਂਵਾਂ ਅਤੇ ਕੰਮ ਦੇ ਖੇਤਰਾਂ ਤੇ ਪਹੁੰਚ ਕਰਦੇ ਹੋ, ਤਾਂ ਅਸੀਂ ਲਾਗੂ ਕਾਨੂੰਨਾਂ ਦੇ ਅਨੁਸਾਰ, ਸੀਸੀਟੀਵੀ ਨਿਗਰਾਨੀ ਸਿਸਟਮ ਦੀ ਵਰਤੋਂ ਰਾਹੀਂ ਪ੍ਰਾਪਤ ਕੀਤੀ ਗਈ ਤੁਹਾਡੀ ਫੁਟੇਜ ਦੀ ਵਰਤੋਂ ਕਰ ਸਕਦੇ ਹਾਂ।
   
 • ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕੱਠੀ ਕੀਤੀ ਜਾਣਕਾਰੀ - ਜਦੋਂ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡਾ ਈਮੇਲ ਐਡਰੈੱਸ, ਟਵਿੱਟਰ ਹੈਂਡਲ, ਤੁਹਾਡੇ ਫੇਸਬੁੱਕ ਪ੍ਰੋਫਾਈਲ ਤੇ ਪ੍ਰਦਰਸ਼ਿਤ ਸੰਪਰਕ ਜਾਣਕਾਰੀ, ਆਦਿ ਇਕੱਠੀ ਕਰ ਸਕਦੇ ਹਾਂ।
   
 • R&D ਅਤੇ ਮਾਰਕਿਟ ਖੋਜ ਜਾਣਕਾਰੀ - ਜਦੋਂ ਤੁਸੀਂ ਸਾਡੇ ਉਤਪਾਦਾਂ ਦੀ ਘਰੇਲੂ ਜਾਂ ਕਾਰੋਬਾਰੀ ਵਰਤੋਂ ਨੂੰ ਟੈਪ ਕਰਦੇ ਹੋ ਤਾਂ, ਅਸੀਂ ਤੁਹਾਡਾ ਨਾਮ, ਪਤਾ, ਫੋਨ ਨੰਬਰ, ਤਨਖਾਹ, ਵਿਦਿਅਕ ਯੋਗਤਾ, ਰੁਜ਼ਗਾਰਦਾਤਾ, ਵਪਾਰਕ ਮਾਮਲਿਆਂ ਜਾਂ ਉਤਪਾਦਾਂ ਬਾਰੇ ਰਾਏ, ਬੱਚਿਆਂ ਦੀ ਗਿਣਤੀ, ਸਾਰੇ ਖੋਜ ਭਾਗੀਦਾਰਾਂ ਦੀਆਂ ਵੀਡਿਓ ਟੈਪ ਕੀਤੀਆਂ ਤਸਵੀਰਾਂ ਅਤੇ ਭਾਗ ਲੈ ਰਹੇ ਪਰਿਵਾਰ ਦੇ ਮੈਂਬਰ ਅਤੇ, ਜਿੱਥੇ ਲਾਗੂ ਹੋਵੇ, ਉਹਨਾਂ ਦੀ ਘਰੇਲੂ ਸਥਿਤੀ ਦੀ ਜਾਣਕਾਰੀ, ਦੀ ਵਰਤੋਂ ਕਰ ਸਕਦੇ ਹਾਂ। ਸਾਡੇ ਇਨ-ਸਟੋਰ ਜਾਂ ਔਨਲਾਈਨ ਬਾਜ਼ਾਰ ਖੋਜ ਦੁਆਰਾ ਤੁਹਾਡੇ ਫੀਡਬੈਕ ਤੇ ਕੰਮ ਕਰਦੇ ਸਮੇਂ, ਅਸੀਂ ਤੁਹਾਡੇ ਸੰਪਰਕ ਵੇਰਵਿਆਂ ਦੀ ਵਰਤੋਂ ਕਰ ਸਕਦੇ ਹਾਂ।
   
 • ਐਗਰੋਨੌਮੀ ਜਾਣਕਾਰੀ - ਅਸੀਂ ਸਾਡੇ ਉਤਪਾਦਕਾਂ ਨਾਲ ਸਾਡੇ ਰਿਸ਼ਤੇ ਬਣਾਏ ਰੱਖਣ ਲਈ ਕੁਝ ਖਾਸ ਨਿੱਜੀ ਡਾਟਾ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਨਾਮ, ਸੰਪਰਕ ਵੇਰਵੇ, ਉਤਪਾਦਕ ਦੇ ਪਰਿਵਾਰ ਨਾਲ ਸੰਬੰਧਿਤ ਸੰਭਵ ਜਾਣਕਾਰੀ ਜਾਂ ਉਸਦੀ ਜਨਮ ਮਿਤੀ, ਇਨਵੌਇਸ ਦੇ ਵੇਰਵੇ, ਫਸਲ ਦੇ ਅੰਕੜੇ, ਵਾਹਨਾਂ, ਘਰਾਂ ਅਤੇ ਵਿਅਕਤੀਆਂ ਦੀਆਂ ਤਸਵੀਰਾਂ ਆਦਿ। ਅਸੀਂ ਸਾਡੇ ਉਤਪਾਦਕਾਂ ਦੇ ਖੇਤਰਾਂ ਨੂੰ ਮੈਪ ਕਰਨ ਲਈ GPS ਕੋਆਰਡੀਨੇਟ ਇਕੱਠੇ ਕਰ ਸਕਦੇ ਹਾਂ।  ਜਦੋਂ ਸਾਡੇ ਲਈ ਕਾਨੂੰਨੀ ਫਰਜ਼ਾਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੋਵੇ, ਅਸੀਂ ਰਾਸ਼ਟਰੀ ਰਜਿਸਟਰੀ ਨੰਬਰ ਜਾਂ ਸੋਸ਼ਲ ਸਿਕਿਉਰਿਟੀ ਨੰਬਰ ਇਕੱਠਾ ਕਰਦੇ ਹਾਂ।  ਉਤਪਾਦਕਾਂ ਜਾਂ ਸਪਲਾਇਰਾਂ ਨਾਲ ਸਾਡਾ ਇਕਰਾਰਨਾਮਾ ਹੋਰ ਵੇਰਵੇ ਪ੍ਰਦਾਨ ਕਰ ਸਕਦਾ ਹੈ। 
   
 • ਮੁਲਾਕਾਤੀ ਬਾਰੇ ਜਾਣਕਾਰੀ - ਜਦੋਂ ਤੁਸੀਂ ਸਾਡੀ ਇਮਾਰਤ ਵਿਚ ਆਉਂਦੇ ਹੋ ਤਾਂ ਅਸੀਂ ਸੁਰੱਖਿਆ ਦੇ ਕਾਰਨਾਂ ਕਰਕੇ ਤੁਹਾਡਾ ਨਾਮ, ਸੰਪਰਕ ਵੇਰਵੇ, ਕਾਰ ਪਲੇਟ ਨੰਬਰ, ਪਛਾਣ, ਆਦਿ ਲੈ ਸਕਦੇ ਹਾਂ। ਅਸੀਂ ਭੋਜਨ ਦੀ ਸੁਰੱਖਿਆ ਦੇ ਕਾਰਨਾਂ ਕਰਕੇ ਤੁਹਾਨੂੰ ਆਪਣੀ ਸਿਹਤ ਬਾਰੇ ਜਾਣਕਾਰੀ (ਖੁੱਲ੍ਹੇ ਜ਼ਖ਼ਮ, ਫਲੂ, ਆਦਿ ਨਾਲ ਸਬੰਧਤ ਜਾਣਕਾਰੀ ਸਮੇਤ) ਦੇਣ ਲਈ ਵੀ ਕਹਿ ਸਕਦੇ ਹਾਂ।.
   
 • ਫੋਟੋਆਂ ਅਤੇ ਵੀਡੀਓ - ਸਾਡੇ ਅੰਦਰੂਨੀ ਜਾਂ ਬਾਹਰੀ ਸਮਾਗਮਾਂ, ਮੀਟਿੰਗਾਂ (ਸਰਕਾਰੀ ਅਧਿਕਾਰੀਆਂ, ਕਲਾਇੰਟਾਂ, ਆਦਿ ਨਾਲ) ਕਾਨਫਰੈਂਸਾਂ ਵਿਚ ਭਾਗ ਲੈਣ ਸਮੇਂ, ਭੀੜ ਦਾ ਹਿੱਸਾ ਹੋਣ ਤੇ ਜਾਂ ਵਿਅਕਤੀਗਤ/ਪੋਰਟਰੇਟ ਆਧਾਰ ਤੇ, ਅਸੀਂ ਤੁਹਾਡੀਆਂ ਫੋਟੋਆਂ ਲੈ ਸਕਦੇ ਹਾਂ ਜਾਂ ਵੀਡੀਓ ਬਣਾ ਸਕਦੇ ਹਾਂ। ਅਸੀਂ ਤੁਹਾਡਾ ਕੁਝ ਨਿੱਜੀ ਡਾਟਾ, ਜਿਵੇਂ ਤੁਹਾਡਾ ਨਾਮ, ਈਮੇਲ ਪਤਾ ਜਾਂ ਪੇਸ਼ੇਵਰ ਵੇਰਵੇ ਵੀ ਇਕੱਠੇ ਕਰ ਸਕਦੇ ਹਾਂ। ਜੇ ਤੁਸੀਂ ਸਰਕਾਰੀ ਅਧਿਕਾਰੀ ਹੋ, ਤਾਂ ਅਸੀਂ ਤੁਹਾਡੇ ਰਾਜਨੀਤਿਕ ਵਿਚਾਰਾਂ ਦਾ ਖੁਲਾਸਾ ਕਰਨ ਵਾਲੇ ਡਾਟੇ ਦੀ ਵੀ ਵਰਤੋਂ ਕਰ ਸਕਦੇ ਹਾਂ।
   
 • ਭਰਤੀ ਲਈ CV/ਰੈਜ਼ਿਊਮੇ ਅਤੇ ਢੁਕਵੀਂ ਜਾਣਕਾਰੀ - ਅਸੀਂ ਭਰਤੀ ਦੇ ਉਦੇਸ਼ਾਂ ਲਈ ਅਸੀਂ ਤੁਹਾਡਾ CV/ਰੈਜ਼ਿਊਮੇ ਅਤੇ ਹੋਰ ਸੰਬੰਧਿਤ ਜਾਣਕਾਰੀ (ਜਿਵੇਂ ਕਿ ਤੁਹਾਡੀ ਫੋਟੋ, ਤੁਸੀਂ ਵੱਲੋਂ ਬੋਲੀਆਂ ਜਾਂਦੀਆਂ ਭਾਸ਼ਾਵਾਂ, ਤੁਹਾਡੀ ਟਰੇਨਿੰਗ ਦੇ ਰਿਕਾਰਡ ਆਦਿ) ਇਕੱਠੇ ਕਰਦੇ ਹਾਂ, ਚਾਹੇ ਤੁਸੀਂ ਸਥਾਈ ਜਾਂ ਅਸਥਾਈ ਨੌਕਰੀ ਲਈ (ਇੱਕ ਕਰਮਚਾਰੀ, ਸੁਤੰਤਰ ਠੇਕੇਦਾਰ, ਵਲੰਟੀਅਰ, ਏਜੰਟ, ਜਾਂ ਅਸਥਾਈ ਵਰਕਰ) ਅਰਜ਼ੀ ਦੇ ਰਹੇ ਹਨ। ਅਸੀਂ ਤੁਹਾਨੂੰ ਭਰਤੀ ਪ੍ਰਕਿਰਿਆ ਦੇ ਹਿੱਸੇ ਵੱਜੋਂ ਸਾਈਕੋਮੈਟਰਿਕ ਜਾਂਚਾਂ ਕਰਵਾਉਣ ਅਤੇ ਤੁਹਾਡੇ ਵਿਅਕਤੀਗਤ ਗੁਣਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਵੀ ਕਹਿ ਸਕਦੇ ਹਾਂ ਜੋ ਕੰਮ ਵਾਲੀ ਥਾਂ ਨਾਲ ਸੰਬੰਧਿਤ ਹਨ। ਜੇ ਤੁਹਾਡੀ CV/ਰੈਜ਼ਿਊਮੇ ਅਧੂਰਾ ਹੈ ਜਾਂ ਅਸਪਸ਼ਟ ਹੈ, ਤਾਂ ਅਸੀਂ ਤੁਹਾਨੂੰ ਤੁਹਾਡੀ ਸਿੱਖਿਆ ਅਤੇ ਕੰਮ ਦੇ ਪਿਛੋਕੜ, ਤੁਹਾਡੇ ਪਤੇ, ਤੁਹਾਡੇ ਸੰਪਰਕ ਵੇਰਵੇ, ਤੁਹਾਡੇ ਸਰਟੀਫਿਕੇਟ, ਤੁਹਾਡੇ ਡ੍ਰਾਈਵਰ ਲਾਇਸੈਂਸ, ਤੁਹਾਡੇ ਲਿੰਗ ਆਦਿ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਹਿ ਸਕਦੇ ਹਾਂ। ਜੇ ਸਾਨੂੰ ਇੰਟਰਵਿਊ ਵਿਚ ਆਉਣ ਲਈ ਯਾਤਰਾ ਜਾਂ ਰਿਹਾਇਸ਼ ਲਈ ਹੋਏ ਤੁਹਾਡੇ ਖ਼ਰਚਿਆਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਬੈਂਕ ਵੇਰਵੇ ਅਤੇ ਕ੍ਰੈਡਿਟ ਕਾਰਡ ਨੰਬਰ ਪ੍ਰਦਾਨ ਕਰਨ ਲਈ ਵੀ ਕਹਿ ਸਕਦੇ ਹਾਂ। ਜੇ ਲਾਗੂ ਕਾਨੂੰਨ ਦੁਆਰਾ ਆਗਿਆ ਹੈ ਤਾਂ ਫੈਸਲੇ ਸੰਬੰਧੀ ਕੁਝ ਮਾਮਲਿਆਂ ਵਿਚ, ਅਸੀਂ ਮਨਜ਼ੂਰ ਹੱਦ ਤੱਕ ਤੁਹਾਡੇ ਪਾਸਪੋਰਟ, ਪਹਿਚਾਣ ਕਾਰਡ ਜਾਂ ਤੁਹਾਡੇ ਅਪਰਾਧਕ ਰਿਕਾਰਡਾਂ ਦੀ ਕੁਝ ਜਾਣਕਾਰੀ ਵੀ ਮੰਗ ਸਕਦੇ ਹਾਂ। ਇੰਟਰਵਿਊ ਦੇ ਦੌਰਾਨ, ਅਸੀਂ ਤੁਹਾਨੂੰ ਤੁਹਾਡੇ ਸ਼ੌਕਾਂ, ਨਿੱਜੀ ਰੂਚੀਆਂ, ਪਰਿਵਾਰ ਬਾਰੇ ਜਾਣਕਾਰੀ, ਉਮੀਦ ਕੀਤੀ ਤਨਖਾਹ, ਡ੍ਰਾਈਵਿੰਗ ਤਜਰਬੇ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕਹਿ ਸਕਦੇ ਹਾਂ। ਮੈਕੇਂਨ ਵਿਚ, ਅਸੀਂ ਸਾਡੇ ਕਰਮਚਾਰੀਆਂ ਦੇ ਵਿਚ ਵਿਭਿੰਨਤਾ ਦੀ ਕਦਰ ਕਰਦੇ ਹਾਂ। ਜਿਵੇਂ ਕਿ, ਅਸੀਂ ਸਿਰਫ ਸਾਡੇ ਕਰਮਚਾਰੀਆਂ ਵਿਚ ਹੋਰ ਵਿਭਿੰਨਤਾ ਨੂੰ ਹੱਲਾਸ਼ੇਰੀ ਦੇਣ ਦੇ ਉਦੇਸ਼ ਲਈ ਤੁਹਾਡੇ ਬਾਰੇ ਸੀਮਤ ਵਿਭਿੰਨਤਾ ਗੁਣ ਇਕੱਠੇ ਕਰ ਸਕਦੇ ਹਾਂ। ਅਸੀਂ ਤੁਹਾਨੂੰ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਪੁੱਛਾਂਗੇ ਜੋ ਸਾਨੂੰ ਲਾਗੂ ਕਾਨੂੰਨਾਂ ਤਹਿਤ ਤੁਹਾਨੂੰ ਪੁੱਛਣ ਦੀ ਇਜਾਜ਼ਤ ਨਹੀਂ ਹੈ। ਜੇ ਤੁਸੀਂ ਨੌਕਰੀ 'ਤੇ ਰੱਖੇ ਜਾਂਦੇ ਹੋ, ਤਾਂ ਮੈਕੇਂਨ ਦੀ ਕਰਮਚਾਰੀ ਪ੍ਰਾਈਵੇਸੀ ਪਾਲਿਸੀ ਰੁਜ਼ਗਾਰ ਦੇ ਪ੍ਰਸੰਗ ਵਿਚ ਤੁਹਾਡੇ ਨਿੱਜੀ ਡਾਟਾ ਨੂੰ ਸੰਭਾਲਣ ਦਾ ਵਰਣਨ ਕਰੇਗੀ।
   
 • ਸੋਰਸਿੰਗ ਅਤੇ ਪ੍ਰੋਕਿਊਰਮੈਂਟ ਨਾਲ ਸੰਬੰਧਿਤ ਜਾਣਕਾਰੀ- ਜਦੋਂ ਤੁਸੀਂ ਸਾਨੂੰ ਕਿਸੇ ਤੀਜੇ-ਧਿਰ ਦੇ ਠੇਕੇਦਾਰ ਤੇ ਸੇਵਾਵਾਂ ਪ੍ਰਦਾਨ ਕਰ ਰਹੇ ਹੋ ਜਾਂ ਸਾਨੂੰ ਉਤਪਾਦ ਵੇਚ ਰਹੇ ਹੋ (ਉਦਾਹਰਣ ਵੱਜੋਂ ਦੇਖਭਾਲ ਸੇਵਾਵਾਂ, ਆਈ.ਟੀ. ਸੇਵਾਵਾਂ, ਸਲਾਹਕਾਰ ਸੇਵਾਵਾਂ, ਆਦਿ) ਤਾਂ ਅਸੀਂ ਸੇਵਾਵਾਂ ਦੀ ਕਾਰਗੁਜ਼ਾਰੀ ਜਾਂ ਉਤਪਾਦਾਂ ਦੀ ਡਿਲਿਵਰੀ (ਅਤੇ ਕਿਸੇ ਵੀ ਸੰਬੰਧਿਤ ਇਨਵਾਇਸ ਦੇ ਭੁਗਤਾਨ) ਲਈ ਜ਼ਰੂਰੀ ਨਿੱਜੀ ਡੇਟਾ ਇਕੱਠਾ ਕਰਦੇ ਹਾਂ। ਅਜਿਹੇ ਨਿੱਜੀ ਡੇਟਾ ਵਿਚ ਤੁਹਾਡੇ ਸੰਪਰਕ ਵੇਰਵੇ, ਵਿੱਤੀ ਵੇਰਵੇ, ਬਿਲਿੰਗ ਅਤੇ ਇਨਵਾਇਸ ਜਾਣਕਾਰੀ, ਕ੍ਰੈਡਿਟ ਚੈੱਕ ਜਾਣਕਾਰੀ, ਤੁਹਾਡੇ ਸਟਾਫ ਬਾਰੇ ਨਿੱਜੀ ਡਾਟਾ, ਸਰਟੀਫਿਕੇਸ਼ਨ, ਡਰਾਈਵਰ ਲਾਇਸੈਂਸ, ਕਾਰ ਪਲੇਟ ਨੰਬਰ, ਸੁਰੱਖਿਆ ਰਿਕਾਰਡ ਆਦਿ ਸ਼ਾਮਲ ਹੋ ਸਕਦੇ ਹਨ। ਖਾਸ ਸਪਲਾਇਰਾਂ, ਵਿਕਰੇਤਾਵਾਂ ਜਾਂ ਠੇਕੇਦਾਰਾਂ ਨਾਲ ਸਾਡਾ ਇਕਰਾਰਨਾਮਾ ਹੋਰ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ।
 • ਸਾਡੇ B2B ਗਾਹਕਾਂ ਦੇ ਨੁਮਾਇੰਦਿਆਂ ਨਾਲ ਸੰਬੰਧਿਤ ਜਾਣਕਾਰੀ- ਸਾਡੇ ਗਾਹਕ ਅਤੇ ਵਿਕਰੀ ਸਬੰਧਾਂ ਨੂੰ ਵਿਵਸਥਿਤ ਅਤੇ ਵਿਕਸਿਤ ਕਰਨ ਦੇ ਲਈ, ਅਸੀਂ ਸੰਭਾਵੀ, ਮੌਜੂਦਾ ਅਤੇ ਪਿਛਲੇ B2B ਗਾਹਕਾਂ ਦੇ ਨੁਮਾਇੰਦਿਆਂ ਨਾਲ ਸੰਬੰਧਿਤ ਕੁਝ ਨਿੱਜੀ ਡਾਟਾ ਇਕੱਤਰ ਕਰ ਸਕਦੇ ਹਾਂ, ਉਦਾਹਰਨ ਲਈ ਨਾਮ, ਪਤਾ, ਸੰਪਰਕ ਵੇਰਵੇ, ਕੰਮ ਨਾਲ ਸੰਬੰਧਿਤ ਕਾਰਜ, ਜਨਮਦਿਨ, ਪਰਿਵਾਰ ਬਾਰੇ ਜਾਣਕਾਰੀ, ਨਿਜੀ ਦਿਲਚਸਪੀਆਂ ਅਤੇ ਛੁੱਟੀ ਦੌਰਾਨ ਘੁੰਮਣ ਜਾਣ ਬਾਰੇ ਜਾਣਕਾਰੀ। ਸਾਡੇ ਇਨਵਾਇਸ ਅਤੇ ਅਕਾਊਂਟਿੰਗ ਫਰਜ਼ਾਂ ਦੀ ਪਾਲਣਾ ਕਰਨ ਲਈ, ਅਸੀਂ ਮੌਜੂਦਾ ਅਤੇ ਪਿਛਲੇ B2B ਗਾਹਕਾਂ ਦੇ ਨੁਮਾਇੰਦਿਆਂ ਨਾਲ ਸੰਬੰਧਿਤ ਕੁਝ ਨਿੱਜੀ ਡਾਟਾ ਇਕੱਤਰ ਕਰ ਸਕਦੇ ਹਾਂ, ਉਦਾਹਰਨ ਨਾਂ, ਪਤਾ, ਸੰਪਰਕ ਵੇਰਵੇ, ਕੰਮ ਦੇ ਕਾਰਜ, ਬੈਂਕ ਖਾਤਾ ਨੰਬਰ ਅਤੇ ਇਨਵਾਇਸਿੰਗ ਵੇਰਵੇ, ਟੈਕਸ ਪਛਾਣ ਨੰਬਰ ਆਦਿ। 
   
 • ਸਾਡੇ ਉਤਪਾਦਾਂ ਦੇ ਵਿਅਕਤੀਗਤ ਖਪਤਕਾਰਾਂ ਨਾਲ ਸਬੰਧਤ ਜਾਣਕਾਰੀ – ਅਸੀਂ ਤੁਹਾਡਾ ਨਾਮ, ਫੋਨ ਨੰਬਰ, ਈਮੇਲ ਪਤਾ, ਭੌਤਿਕ ਪਤਾ, ਮੋਬਾਈਲ ਫੋਨ, ਤਰਜੀਹੀ ਭਾਸ਼ਾ, ਅਤੇ ਉਹ ਮੈਕੇਂਨ ਉਤਪਾਦ ਜੋ ਤੁਸੀਂ ਵਰਤ ਰਹੇ ਹੋ ਜਾਂ ਜਿਨ੍ਹਾਂ ਵਿਚ ਤੁਸੀਂ ਦਿਲਚਸਪੀ ਰੱਖਦੇ ਹੋ, ਇਕੱਠੀ ਕਰ ਸਕਦੇ ਹਾਂ।
   
 • ਸਾਡੀ ਆਨ ਲਾਈਨ ਮੌਜੂਦਗੀ ਦੁਆਰਾ ਪ੍ਰਾਪਤ ਕੀਤੀ ਗਈ ਉਪਭੋਗਤਾ ਦੁਆਰਾ ਤਿਆਰ ਕੀਤੀ ਗਈ ਜਾਣਕਾਰੀ ਜੇਕਰ ਤੁਸੀਂ ਮੈਕੇਂਨ ਵੈੱਬਸਾਈਟ ਦੇ ਫੀਡ ਜਾਂ ਪੇਜ ਜਾਂ ਮੈਕੇਂਨ ਦੁਆਰਾ ਆਯੋਜਿਤ ਸੋਸ਼ਲ ਮੀਡੀਆ ਅਕਾਉਂਟ ਦੇ ਇੱਕ ਫੀਡ ਜਾਂ ਇੱਕ ਪੇਜ 'ਤੇ ਕੋਈ ਸਮੱਗਰੀ (ਉਦਾਹਰਨ ਲਈ ਤਸਵੀਰਾਂ, ਵੀਡੀਓ, ਆਦਿ) ਜਾਂ ਕੋਈ ਹੋਰ ਜਾਣਕਾਰੀ ਪੋਸਟ ਕਰਦੇ ਹੋ (ਜਿਵੇਂ ਕਿ ਟਿੱਪਣੀਆਂ) ਤਾਂ ਅਸੀਂ ਹੇਠਾਂ ਸੂਚੀਬੱਧ ਕੀਤੇ ਗਏ ਉਦੇਸ਼ਾਂ ਲਈ ਅਜਿਹੀ ਸਾਮੱਗਰੀ ਜਾਂ ਜਾਣਕਾਰੀ ਵਿਚ ਸ਼ਾਮਲ ਕਿਸੇ ਵੀ ਨਿੱਜੀ ਡਾਟੇ ਦੀ ਵਰਤੋਂ ਕਰ ਸਕਦੇ ਹਾਂ।
   
 • ਖੋਜਕਾਰਾਂ ਬਾਰੇ ਜਾਣਕਾਰੀ ਜਦ ਮੈਕੇਂਨ ਪੇਟੈਂਟ ਜਾਂ ਇਸ ਤਰ੍ਹਾਂ ਦੇ ਰਜਿਸਟਰਡ ਬੌਧਿਕ ਜਾਇਦਾਦ ਅਧਿਕਾਰਾਂ ਲਈ ਅਰਜ਼ੀ ਦਿੰਦਾ ਹੈ ਤਾਂ ਅਸੀਂ ਉਹਨਾਂ ਵਿਅਕਤੀਆਂ ਦੇ ਨਾਮ, ਪਤੇ, ਸੰਪਰਕ ਵੇਰਵੇ ਅਤੇ ਪੂਰੇ ਰੈਜ਼ਿਊਮੇ ਇਕੱਠਾ ਕਰਦੇ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਬੌਧਿਕ ਜਾਇਦਾਦ ਬਣਾਈ ਜਾਂ ਵਿਕਸਿਤ ਕੀਤੀ ਹੈ। ਅਸੀਂ ਕੁਝ ਦਸਤਾਵੇਜ਼ਾਂ (ਜਿਵੇਂ ਕਿ ਹਲਫੀਆ ਬਿਆਨ) ਨੂੰ ਤਿਆਰ ਕਰਨ ਅਤੇ ਜਮ੍ਹਾ ਕਰਵਾਉਣ ਦੇ ਉਦੇਸ਼ ਲਈ ਨਿੱਜੀ ਡਾਟਾ ਦੀ ਵਰਤੋਂ ਵੀ ਕਰਦੇ ਹਾਂ ਜਿੰਨ੍ਹਾਂ ਵਿਚ ਇਹਨਾਂ ਵਿਅਕਤੀਆਂ ਬਾਰੇ ਵਾਧੂ ਨਿੱਜੀ ਡਾਟਾ ਸ਼ਾਮਲ ਹੋ ਸਕਦੀ ਹੈ।
   
 • ID ਜਾਣਕਾਰੀ - ਤੁਹਾਡੇ ਨਿੱਜੀ ਡਾਟੇ ਦੀ ਸਾਡੇ ਵੱਲੋਂ ਵਰਤੋਂ ਦੇ ਸੰਬੰਧ ਵਿਚ ਤੁਹਾਡੇ ਅਧਿਕਾਰਾਂ ਦੀ ਵਰਤੋਂ ਕਰਦੇ ਸਮੇਂ, ਅਸੀਂ, ਕੁਝ ਹਾਲਾਤਾਂ ਵਿਚ, ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਤੁਹਾਡੇ ਪਛਾਣ ਕਾਰਡ ਦੀ ਕਾਪੀ ਜਾਂ ਤੁਹਾਡੀ ਪਹਿਚਾਣ ਦੇ ਕਿਸੇ ਹੋਰ ਸਬੂਤ (ਜਿਵੇਂ ਕਿ ਡ੍ਰਾਈਵਰਜ਼ ਲਾਇਸੈਂਸ) ਦੀ ਕਾਪੀ ਮੰਗ ਸਕਦੇ ਹਾਂ।


 

ਅਸੀਂ ਤੁਹਾਡੇ ਨਿੱਜੀ ਡਾਟਾ ਦੀ ਵਰਤੋਂ ਕਿਉਂ ਕਰਦੇ ਹਾਂ?

ਅਸੀਂ ਹੇਠਾਂ ਦਿੱਤੇ ਗਏ ਉਦੇਸ਼ਾਂ ਲਈ ਤੁਹਾਡੇ ਨਿੱਜੀ ਡਾਟਾ ਦੀ ਵਰਤੋਂ ਕਰਦੇ ਹਾਂ:
 

 • ਪ੍ਰਤੀਯੋਗਤਾਵਾਂ, ਪੁੱਛ-ਗਿੱਛ ਅਤੇ ਲੌਏਲਟੀ ਕਾਰਡ ਪ੍ਰੋਗਰਾਮ ਦੀ ਜਾਣਕਾਰੀਪ੍ਰਤੀਯੋਗਤਾਵਾਂ ਜਾਂ ਸਵੀਪਸਟੈਕਾਂ ਬਾਰੇ ਤੁਹਾਡੀ ਪੁੱਛਗਿੱਛ ਜਾਂ ਭਾਗੀਦਾਰੀ ਦੇ ਸਬੰਧ ਵਿਚ, ਤੁਹਾਡੇ ਲਾਇਲਟੀ ਕਾਰਡ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ, ਤੁਹਾਡੇ ਲਈ ਸਾਡੀਆਂ ਸੇਵਾਵਾਂ ਨੂੰ ਨਿਜੀ ਬਣਾਉਣ ਲਈ, ਤੁਹਾਨੂੰ ਗਾਹਕ ਸੇਵਾ ਪ੍ਰਦਾਨ ਕਰਨ ਲਈ, ਅਤੇ ਗਾਹਕ ਸੇਵਾ ਦੀ ਸਾਡੀ ਵਿਵਸਥਾ ਦੀ ਨਿਗਰਾਨੀ ਕਰਨ ਲਈ, ਤੁਹਾਡੇ ਨਾਲ ਸੰਪਰਕ ਵਿਚ ਰਹਿਣ ਲਈ। ਕੁਝ ਮਾਮਲਿਆਂ ਵਿਚ, ਅਸੀਂ ਤੁਹਾਡੇ ਕੁਝ ਨਿੱਜੀ ਡਾਟੇ ਨੂੰ ਬਾਹਰੀ ਸੰਚਾਰ ਉਦੇਸ਼ਾਂ ਲਈ ਵਰਤ ਸਕਦੇ ਹਾਂ, ਉਦਾਹਰਨ ਲਈ, ਇੱਕ ਮੁਕਾਬਲੇ ਦੇ ਜੇਤੂ ਦੇ ਬਾਰੇ ਇੱਕ ਪ੍ਰੈਸ ਰਿਲੀਜ਼ ਕਰਕੇ

 • ਵੈੱਬਸਾਇਟ ਜਾਣਕਾਰੀ ਉਹਨਾਂ ਪ੍ਰਤੀਯੋਗਤਾਂਵਾਂ ਅਤੇ ਸਵੀਪਸਟੈਕਾਂ ਨੂੰ ਮਾਨੀਟਰ ਕਰਨ ਅਤੇ ਪ੍ਰਬੰਧਨ ਲਈ ਜਿੰਨ੍ਹਾਂ ਵਿਚ ਤੁਸੀਂ ਭਾਗ ਲੈ ਸਕਦੇ ਹੋ ਅਤੇ ਸਾਡੀ ਵੈੱਬਸਾਈਟ ਉੱਤੇ ਉਪਭੋਗਤਾਵਾਂ ਦੇ ਰੁਝਾਨ, ਵਰਤੋਂ ਅਤੇ ਗਤੀਵਿਧੀਆਂ ਦਾ ਵਿਸ਼ਲੇਸ਼ਣ ਕਰਨ ਲਈ, ਇਸ ਦੀ ਤਕਨੀਕੀ ਅਨੁਕੂਲਤਾ ਨੂੰ ਸੁਨਿਸ਼ਚਿਤ ਕਰਨ ਲਈ, ਅਜਿਹੀਆਂ ਵੈੱਬਸਾਈਟਾਂ ਨੂੰ ਬਣਾਉਣ ਲਈ ਜੋ ਸਾਡੇ ਉਪਭੋਗਤਾਵਾਂ ਦੀਆਂ ਰੁਚੀਆਂ ਅਤੇ ਪਸੰਦਾਂ ਦੇ ਲਈ ਸਭ ਤੋਂ ਵਧੀਆ ਹਨ, ਅਤੇ ਉਤਪਾਦਾਂ, ਸਾਈਟ ਵਿਸ਼ੇਸ਼ਤਾਵਾਂ, ਰੇਸਪੀਆਂ, ਇਸ਼ਤਿਹਾਰਾਂ ਅਤੇ ਆਫਰਾਂ ਨੂੰ ਪਹਿਚਾਨਣ ਵਿਚ ਮਦਦ ਕਰਦੀਆਂ ਹਨ ਜਿਹੜੀਆਂ ਤੁਹਾਡੀਆਂ ਵਿਸ਼ੇਸ਼ ਦਿਲਚਸਪੀਆਂ ਦੇ ਅਨੁਸਾਰ ਹੋ ਸਕਦੀਆਂ ਹਨ (ਉਦਾਹਰਣ ਲਈ ਇੱਕ ਵਿਸਤ੍ਰਿਤ ਬਾਜ਼ਾਰ ਖੋਜ ਦੇ ਹਿੱਸੇ ਵੱਜੋਂ) । ਅਸੀਂ ਵੈੱਬਸਾਈਟ ਦੀ ਸੁਰੱਖਿਆ ਦੀ ਨਿਗਰਾਨੀ ਅਤੇ ਨਿਯੰਤ੍ਰਣ ਕਰਨ ਲਈ ਵੈੱਬਸਾਈਟ ਦੀ ਜਾਣਕਾਰੀ ਦੀ ਵਰਤੋਂ ਵੀ ਕਰਦੇ ਹਾਂ ਅਤੇ ਸਾਈਬਰ ਸੁਰੱਖਿਆ ਨਾਲ ਸੰਬੰਧਿਤ ਘਟਨਾਵਾਂ ਨੂੰ ਰੋਕਦੇ ਹਾਂ। ਅਸੀਂ ਵੈੱਬਸਾਈਟ ਦੀ ਵਰਤੋਂ 'ਤੇ ਫੀਡਬੈਕ ਇਕੱਠੀ ਕਰਨ ਲਈ, ਆਨਲਾਈਨ ਵਿਜ਼ਟਰਾਂ ਨੂੰ IT ਸਪੋਰਟ ਮੁਹੱਈਆ ਕਰਵਾਉਣ ਲਈ ਅਤੇ ਸਾਡੀਆਂ ਮਾਰਕੀਟਿੰਗ ਪਹਿਲਕਦਮੀਆਂ ਦੀ ਸਫ਼ਲਤਾ ਨੂੰ ਮਾਪਣ ਲਈ ਵੈੱਬਸਾਈਟ ਦੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ।
   
 • ਪੋਰਟਲ ਸਬਸਕਰਾਈਬਰ ਸੰਬੰਧੀ ਜਾਣਕਾਰੀਵਿਸ਼ੇਸ਼ ਸੰਬੰਧਾਂ ਦਾ ਪ੍ਰਬੰਧਨ ਕਰਨ, ਇਕਰਾਰਨਾਮੇ ਦੇ ਫਰਜ਼ਾਂ ਨੂੰ ਪੂਰਾ ਕਰਨ, ਵਧੀਆ ਮੁੱਦਿਆਂ ਨਾਲ ਨਜਿੱਠਣ, ਕਾਰੋਬਾਰੀ ਯੋਜਨਾਬੰਦੀ ਅਤੇ ਵਿਕਾਸ ਵਿਚ ਸਹਾਇਤਾ ਕਰਨ, ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਪਲਾਇਰਾਂ ਜਾਂ ਹੋਰ ਪੋਰਟਲ ਸਬਸਕ੍ਰਾਈਬਰਾਂ ਦੀ ਸਹਾਇਤਾ ਕਰਨ ਅਤੇ ਇੰਸੈਂਟਿਵ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਲਈ। ਕੁਝ ਸੀਮਤ ਮਾਮਲਿਆਂ ਵਿਚ, ਅਸੀਂ ਬਿਲਿੰਗ ਅਤੇ ਇਨਵਾਇਸਾਂ ਦੀ ਸਹੂਲਤ ਲਈ ਜਾਂ ਉਤਪਾਦ ਟਰੇਸੇਬਿਲਿਟੀ ਦੇ ਉਦੇਸ਼ ਲਈ ਜਾਂ ਰੈਗੂਲੇਟਰੀ ਲੋੜਾਂ ਜਾਂ ਇਕਰਾਰਨਾਮੇ ਦੀਆਂ ਲੋੜਾਂ ਦਾ ਪਾਲਣ ਕਰਨ ਲਈ ਵੀ ਨਿੱਜੀ ਡਾਟਾ ਵਰਤਦੇ ਹਾਂ।
   
 • ਪਾਸਵਰਡ ਅਤੇ ਪਾਸਵਰਡ ਏਡ-ਮੈਮੋਇਰੀ ਸਵਾਲ ਅਤੇ ਜਵਾਬ ਤੁਹਾਨੂੰ ਸੁਰੱਖਿਅਤ ਢੰਗ ਨਾਲ ਆਨਲਾਈਨ ਰਜਿਸਟਰ ਕਰਵਾਉਂਦੇ ਹਨ ਅਤੇ ਜੇ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਤਾਂ ਰਜਿਸਟਰ ਕਰਨ ਵਿਚ ਤੁਹਾਡੀ ਮਦਦ ਕਰਦੇ ਹਨ। ਕਿਰਪਾ ਕਰਕੇ ਇੱਕ ਅਜਿਹਾ ਪਾਸਵਰਡ ਚੁਣੋ ਜਿਹੜਾ ਹਰੇਕ ਖਾਤੇ ਲਈ ਵਿਲੱਖਣ ਹੋਵੇ ਅਤੇ ਏਡ-ਮੈਮੋਇਰੀ ਲਈ ਸੰਵੇਦਨਸ਼ੀਲ ਜਾਣਕਾਰੀ ਜਾਂ ਵਿੱਤੀ ਜਾਣਕਾਰੀ ਦੀ ਵਰਤੋਂ ਨਾ ਕਰੋ (ਜਿਵੇਂ ਤੁਹਾਡੇ ਬੈਂਕ ਖਾਤੇ ਬਾਰੇ ਜਾਣਕਾਰੀ) ।
   
 • ਸੀਸੀਟੀਵੀ ਫੁਟੇਜਸਾਡੇ ਲੋਕਾਂ, ਮੁਲਾਕਾਤੀਆਂ, ਉਤਪਾਦਾਂ ਅਤੇ ਪ੍ਰਕਿਰਿਆਵਾਂ ਲਈ ਇੱਕ ਸੁਰੱਖਿਅਤ ਅਤੇ ਮਹਿਫੂਜ਼ ਵਾਤਾਵਰਣ ਕਾਇਮ ਰੱਖਣ ਲਈ; ਸੀਸੀਟੀਵੀ ਨਿਗਰਾਨੀ ਸਿਸਟਮ ਦੀ ਵਰਤੋਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ ਸੀਸੀਟੀਵੀ ਨਿਗਰਾਨੀ ਨੀਤੀ ਦੀ ਵਰਤੋਂ ਕਰੋ।
   
 • ਸੋਸ਼ਲ ਮੀਡੀਆ ਅਕਾਉਂਟਾਂ ਰਾਹੀਂ ਇਕੱਠੀ ਕੀਤੀ ਜਾਣਕਾਰੀਸੋਸ਼ਲ ਮੀਡੀਆ ਅਕਾਉਂਟਾਂ ਰਾਹੀਂ ਤੁਹਾਡੇ ਨਾਲ ਸੰਪਰਕ ਕਰਨ ਲਈ, ਤੁਹਾਡੇ ਸਵਾਲਾਂ ਦੇ ਉੱਤਰ ਦੇਣ ਅਤੇ ਆਪਣੇ ਗਾਹਕਾਂ ਨਾਲ ਬਿਹਤਰ ਢੰਗ ਨਾਲ ਜੁੜਨ ਲਈ
   
 • R&D ਅਤੇ ਮਾਰਕਿਟ ਖੋਜ ਜਾਣਕਾਰੀਮਾਰਕਿਟ ਬਾਰੇ ਖੋਜ ਕਰਨ ਲਈ, ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ, R&D ਦੇ ਉਦੇਸ਼ਾਂ ਲਈ ਅਤੇ ਉਪਭੋਗਤਾਂਵਾਂ ਜਾਂ ਓਪਰੇਟਰਾਂ ਦੇ ਕਾਰੋਬਾਰ ਅਤੇ ਤਰਜੀਹਾਂ ਨੂੰ ਜਾਨਣ ਅਤੇ ਸਮਝਣ ਲਈ।
   
 • ਐਗਰੋਨੋਮੀ ਜਾਣਕਾਰੀਮੰਗਾਂ ਅਨੁਸਾਰ ਯੋਜਨਾ ਬਣਾਉਣ ਲਈ ਅਤੇ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ, ਆਰਡਰਾਂ ਤੇ ਪ੍ਰਕਿਰਿਆ ਕਰਨ ਅਤੇ ਪੂਰਾ ਕਰਨ ਲਈ (ਮਾਲ ਦੀ ਸ਼ਿਪਿੰਗ ਅਤੇ ਵੰਡ ਸਮੇਤ), ਇਨਵਾਇਸਾਂ ਦਾ ਭੁਗਤਾਨ ਕਰਨ ਲਈ, ਅਤੇ ਆਮ ਤੌਰ 'ਤੇ ਉਤਪਾਦਕਾਂ ਨਾਲ ਸਾਡੇ ਸਬੰਧਾਂ ਦਾ ਪ੍ਰਬੰਧਨ ਕਰਨ ਲਈ।
   
 • ਮੁਲਾਕਾਤੀਆਂ ਬਾਰੇ ਜਾਣਕਾਰੀ ਇਮਾਰਤ ਦੀਆਂ ਸੁਰੱਖਿਆ ਸੰਬੰਧੀ ਜ਼ਿੰਮੇਵਾਰੀਆਂ ਦੀ ਪਾਲਣਾ ਲਈ, ਸਾਡੀ ਇਮਾਰਤ ਵਿਚ ਦਾਖਲ ਹੁੰਦੇ ਵਿਅਕਤੀਆਂ ਦੀ ਪਛਾਣ ਲਈ, ਅਤੇ ਖਾਣੇ ਦੀ ਸੁਰੱਖਿਆ ਦੇ ਕਾਰਨਾਂ ਕਰਕੇ।
   
 • ਤਸਵੀਰਾਂ ਅਤੇ ਵੀਡੀਓ ਸਾਡੇ ਸੋਸ਼ਲ ਮੀਡੀਆ ਅਕਾਉਂਟ ਰਾਹੀਂ, ਪ੍ਰੈਸ ਰਿਲੀਜ਼ਾਂ ਅਤੇ ਹੋਰ ਕਾਰਪੋਰੇਟ ਸੰਚਾਰਾਂ ਅਤੇ ਮਾਰਕਟਿੰਗ ਸਮੱਗਰੀ ਰਾਹੀਂ, ਸਾਡੀ ਇਵੈਂਟਾਂ, ਮੀਟਿੰਗਾਂ, ਕਾਨਫਰੈਂਸਾਂ ਆਦਿ ਬਾਰੇ ਸੰਚਾਰ ਕਰਨ ਲਈ। ਕੁਝ ਮਾਮਲਿਆਂ ਵਿੱਚ, ਅਸੀਂ ਤੁਹਾਨੂੰ ਫੋਟੋ ਅਤੇ ਵੀਡੀਓ ਭੇਜਣ ਲਈ ਸਾਨੂੰ ਤੁਹਾਡਾ ਈਮੇਲ ਪਤਾ ਦੇਣ ਲਈ ਕਹਿ ਸਕਦੇ ਹਾਂ, ਅਸੀਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਤੁਹਾਡੇ ਨਾਲ ਸੰਪਰਕ ਕਰਨ ਲਈ, ਤੁਹਾਡੇ ਪੇਸ਼ੇਵਰ ਵੇਰਵੇ ਇਕੱਠੇ ਕਰ ਸਕਦੇ ਹਾਂ ਜਾਂ ਜੇ ਤੁਸੀਂ ਸਰਕਾਰੀ ਅਧਿਕਾਰੀ ਹੋ, ਤਾਂ ਅਸੀਂ ਕਾਰਪੋਰੇਟ ਸੰਚਾਰ ਦੇ ਉਦੇਸ਼ਾਂ ਅਤੇ ਜਨਤਕ ਮਾਮਲਿਆਂ ਦੇ ਉਦੇਸ਼ਾਂ ਲਈ ਤੁਹਾਡੇ ਰਾਜਨੀਤਿਕ ਵਿਚਾਰਾਂ ਨੂੰ ਪ੍ਰਗਟ ਕਰਦਾ ਡਾਟਾ ਇਕੱਠਾ ਕਰ ਸਕਦੇ ਹਾਂ ਅਤੇ ਇਸ ਦੀ ਵਰਤੋਂ ਕਰ ਸਕਦੇ ਹਾਂ।
   
 • ਭਰਤੀ ਲਈ CV/ਰੈਜ਼ਿਊਮੇ ਅਤੇ ਢੁਕਵੀਂ ਜਾਣਕਾਰੀ ਸਾਨੂੰ ਸਹੀ ਵਿਅਕਤੀਆਂ ਦੀ ਭਰਤੀ ਕਰਨ ਦੇ ਯੋਗ ਬਣਾਉਣ ਲਈ।
   
 • ਸੋਰਸਿੰਗ ਅਤੇ ਪ੍ਰੋਕਿਊਰਮੈਂਟ ਨਾਲ ਸਬੰਧਤ ਜਾਣਕਾਰੀ ਸਾਡੇ ਸਪਲਾਇਰਾਂ ਦੇ ਨਾਲ ਇਕਰਾਰਨਾਮੇ ਦੀਆਂ ਸ਼ਰਤਾਂ ਸਥਾਪਤ ਕਰਨ ਲਈ, ਸਾਡੇ ਸਪਲਾਇਰਾਂ ਦੇ ਉਤਪਾਦਾਂ ਜਾਂ ਸੇਵਾਵਾਂ ਦਾ ਭੁਗਤਾਨ ਕਰਨ, ਰੀਕਾਲ ਕਰਨ ਅਤੇ ਵਾਰੰਟੀਆਂ ਨੂੰ ਕਾਲ ਕਰਨ ਲਈ, ਸਾਡੇ ਲਈ ਲਾਗੂ ਲੇਖਾ ਫਰਜ਼ਾਂ ਦੀ ਪਾਲਣਾ ਕਰਨ ਲਈ, ਮੰਗ ਅਨੁਸਾਰ ਯੋਜਨਾ ਬਣਾਉਣ ਅਤੇ ਆਮ ਤੌਰ 'ਤੇ ਸਾਡੇ ਸਪਲਾਇਰਾਂ ਨਾਲ ਸਬੰਧਾਂ ਨੂੰ ਵਧੀਆ ਕਰਨ ਲਈ।
   
 • ਸਾਡੇ B2B ਗਾਹਕਾਂ ਦੇ ਪ੍ਰਤੀਨਿਧੀਆਂ ਨਾਲ ਸਬੰਧਤ ਜਾਣਕਾਰੀ ਗਾਹਕਾਂ ਨਾਲ ਸਾਡੇ ਸਬੰਧਾਂ ਦੇ ਪ੍ਰਬੰਧਨ ਲਈ ਅਤੇ ਸਾਡੇ ਵਪਾਰ ਨੂੰ ਵਿਕਸਿਤ ਕਰਨ ਲਈ, ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਔਨਲਾਈਨ ਜਾਂ ਔਫਲਾਈਨ ਪ੍ਰਦਾਨ ਕਰਨ ਲਈ,ਸਾਡੇ ਗਾਹਕਾਂ ਦੀਆਂ ਲੋੜਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ, ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਇਨਵਾਇਸ ਕਰਨ ਲਈ,ਕਾਰਪੋਰੇਟ ਪ੍ਰਸ਼ਾਸ਼ਨ ਦੇ ਉਦੇਸ਼ਾਂ ਲਈ ਅਤੇ ਸਾਡੇ ਲਈ ਲਾਗੂ ਲੇਖਾ ਫਰਜ਼ਾਂ ਦੀ ਪਾਲਣਾ ਕਰਨ ਲਈ।
   
 • ਸਾਡੇ ਉਤਪਾਦਾਂ ਦੇ ਵਿਅਕਤੀਗਤ ਖਪਤਕਾਰਾਂ ਨਾਲ ਸਬੰਧਤ ਜਾਣਕਾਰੀ ਜੇ ਲਾਗੂ ਕਾਨੂੰਨ ਦੁਆਰਾ ਮਨਜ਼ੂਰੀ ਹੈ ਅਤੇ ਲਾਗੂ ਕਾਨੂੰਨ ਦੁਆਰਾ ਮਨਜ਼ੂਰੀ ਦੀ ਹੱਦ ਤੱਕ, ਸਾਡੇ ਉਤਪਾਦਾਂ ਅਤੇ ਸੇਵਾਵਾਂ (ਜਾਂ ਤੀਜੇ ਧਿਰਾਂ ਦੇ) ਨੂੰ ਪ੍ਰੋਮੋਟ ਕਰਦੇ ਹੋਏ ਸਾਡੇ ਉਤਪਾਦਾਂ ਦੇ ਵਿਅਕਤੀਗਤ ਖਪਤਕਾਰਾਂ ਨੂੰ ਮਾਰਕਿਟਿੰਗ ਸੰਚਾਰ ਪ੍ਰਦਾਨ ਕਰਨ ਲਈ, ਸਾਡੇ ਖਪਤਕਾਰਾਂ ਦੀਆਂ ਲੋੜਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ, ਸਾਡੇ ਉਤਪਾਦਾਂ 'ਤੇ ਸ਼ਿਕਾਇਤਾਂ ਬਾਰੇ ਦੱਸਣ ਲਈ, ਅਤੇ ਆਮ ਤੌਰ' ਤੇ ਵਿਅਕਤੀਗਤ ਖਪਤਕਾਰਾਂ ਦੇ ਨਾਲ ਸਾਡੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ।
   
 • ਸਾਡੀ ਔਨਲਾਈਨ ਮੌਜੂਦਗੀ ਰਾਹੀਂ ਪ੍ਰਾਪਤ ਕੀਤੀ ਉਪਭੋਗਤਾ ਦੁਆਰਾ ਬਣਾਈ ਜਾਣਕਾਰੀਸਾਡੇ ਗਾਹਕਾਂ ਜਾਂ ਸਾਡੇ ਉਤਪਾਦਾਂ ਦੇ ਵਿਅਕਤੀਗਤ ਖਪਤਕਾਰਾਂ ਨਾਲ ਬਿਹਤਰ ਢੰਗ ਨਾਲ ਜੁੜਨ ਲਈ, ਸਾਡੇ ਖਪਤਕਾਰਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੁਆਰਾ ਸ਼ਿਕਾਇਤਾਂ ਬਾਰੇ ਦੱਸਣ ਲਈ।
   
 • ਖੋਜਕਾਰਾਂ ਬਾਰੇ ਜਾਣਕਾਰੀ ਮੈਕੇਨ ਦੇ ਫਾਇਦੇ ਲਈ ਪੇਟੈਂਟ ਜਾਂ ਇਸੇ ਤਰ੍ਹਾਂ ਦੇ ਰਜਿਸਟਰਡ ਬੌਧਿਕ ਜਾਇਦਾਦ ਦੇ ਅਧਿਕਾਰਾਂ ਲਈ ਅਰਜ਼ੀ ਦੇਣ ਜਾਂ ਨਿਰਧਾਰਤ ਕਰਨ ਲਈ।
   
 • ID ਜਾਣਕਾਰੀ ਸਾਨੂੰ ਅਣਅਧਿਕਾਰਤ ਵਿਅਕਤੀਆਂ ਨੂੰ ਤੁਹਾਡੇ ਨਿੱਜੀ ਡਾਟੇ ਨੂੰ ਵਰਤਣ, ਬਦਲਣ ਜਾਂ ਮਿਟਾਉਣ ਤੋਂ ਬਚਾਉਣ ਵਿਚ ਮਦਦ ਕਰਨ ਲਈ।
   
 • ਅੰਦਰੂਨੀ ਪ੍ਰਬੰਧਕੀ ਉਦੇਸ਼ਾਂ ਆਡਿਟ, ਡਾਟਾ ਵਿਸ਼ਲੇਸ਼ਣ, ਟਿਕਾਊ ਲਾਗਤ ਲਾਭ, ਪਾਲਣਾ, ਪ੍ਰਸ਼ਾਸਨ ਅਤੇ ਕਾਨੂੰਨੀ, ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ), ਸੁਰੱਖਿਆ, ਭੁਗਤਾਨ ਯੋਗ ਖਾਤੇ ਅਤੇ ਪ੍ਰਾਪਤ ਕਰਨਯੋਗ ਪ੍ਰਮਾਣਿਕਤਾ ਅਤੇ ਡਾਟਾਬੇਸ ਰਿਕਾਰਡਾਂ ਦੇ ਉਦੇਸ਼ਾਂ ਸਮੇਤ।


ਹਾਲਾਤਾਂ 'ਤੇ ਨਿਰਭਰ ਕਰਦਿਆਂ, ਅਸੀਂ ਹੇਠਾਂ ਦਿੱਤੇ ਉਦੇਸ਼ਾਂ ਲਈ ਵੀ ਤੁਹਾਡੇ ਨਿੱਜੀ ਡਾਟੇ ਦੀ ਵਰਤੋਂ ਕਰ ਸਕਦੇ ਹਾਂ:
 

 • ਕਾਰਪੋਰੇਟ ਸੰਚਾਰ ਦੇ ਮਕਸਦ ਲਈ ਅਤੇ ਜਨਤਕ ਮਾਮਲਿਆਂ ਦੇ ਉਦੇਸ਼ਾਂ ਲਈ (ਜਿਸ ਵਿਚ, ਜੇ ਲੋੜ ਹੋਵੇ, ਖਾਸ ਸ਼ਿਕਾਇਤਾਂ ਲਈ ਜਨਤਕ ਜਵਾਬ ਜਾਰੀ ਕਰਨ ਲਈ);
 • ਤੁਹਾਡੀਆਂ ਟਿੱਪਣੀਆਂ ਅਤੇ ਪ੍ਰਸ਼ਨਾਂ (ਸਮੱਸਿਆ ਦੇ ਹੱਲ) ਦਾ ਉੱਤਰ ਦੇਣ ਲਈ;
 • ਗਾਹਕ ਸੇਵਾ ਪ੍ਰਦਾਨ ਕਰਨ ਲਈ (ਜਿਵੇਂ ਉਤਪਾਦ ਰੀਕਾਲ);
 • ਵਿੱਕਰੀ ਅਤੇ ਮਾਰਕਿਟ ਖੋਜ ਕਰਨ ਲਈ (ਜਿਵੇਂ ਸਰਵੇਖਣ ਦੁਆਰਾ);
 • ਖੋਜ ਅਤੇ ਵਿਕਾਸ (ਜਿਵੇਂ ਉਤਪਾਦ ਸੰਕਲਪ ਸੰਚਾਰ ਦੁਆਰਾ) ਲਈ;
 • ਜਦੋਂ ਅਸੀਂ ਸਮਾਗਮ ਕਰਵਾਉਂਦੇ ਹਾਂ ਤਾਂ ਆਪਣੇ ਆਪ ਨੂੰ ਰਜਿਸਟਰ ਕਰਾਉਣ ਲਈ;
 • ਜੇ ਲਾਗੂ ਕਾਨੂੰਨ ਦੁਆਰਾ ਮਨਜ਼ੂਰੀ ਹੋਵੇ ਤਾਂ ਕਾਨੂੰਨ ਦੁਆਰਾ ਮਨਜ਼ੂਰੀ ਦੀ ਹੱਦ ਤੱਕ, ਸਿੱਧੀ ਮਾਰਕਿਟਿੰਗ ਉਦੇਸ਼ਾਂ ਲਈ;
 • ਕਾਰੋਬਾਰੀ ਸੰਬੰਧਾਂ ਨੂੰ ਸੁਧਾਰਨ ਲਈ;
 • ਜਨਤਕ ਮਾਮਲਿਆਂ ਦੇ ਉਦੇਸ਼ਾਂ ਲਈ;
 • ਧੋਖੇਬਾਜ਼ੀ, ਅਣਅਧਿਕਾਰਤ ਟ੍ਰਾਂਜੈਕਸ਼ਨਾਂ, ਦਾਅਵਿਆਂ ਅਤੇ ਹੋਰ ਦੇਣਦਾਰੀਆਂ ਤੋਂ ਬਚਾਅ ਅਤੇ ਰੋਕਥਾਮ ਕਰਨ ਲਈ, ਅਤੇ ਜੋਖਮ ਸੰਭਾਵਨਾਂਵਾਂ ਦਾ ਪ੍ਰਬੰਧ ਕਰਨ ਲਈ;
 • ਕਾਨੂੰਨੀ ਝਗੜਿਆਂ ਨੂੰ ਨਿਪਟਾਉਣ ਲਈ;
 • ਕਾਰਪੋਰੇਟ ਟ੍ਰਾਂਜੈਕਸ਼ਨਾਂ ਕਰਨ ਲਈ (ਅਲੱਗ-ਅਲੱਗ, ਐਕਸੀਵੇਸ਼ਨਾਂ ਅਤੇ ਵਿਦਾਇਗੀ ਸਮੇਤ); ਅਤੇ
 • ਆਮ ਤੌਰ ਤੇ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਸੁਧਾਰਨ ਅਤੇ ਵਧਾਉਣ ਲਈ 


ਅਸੀਂ ਕਿਸੇ ਵੀ ਅਜਿਹੇ ਉਦੇਸ਼ ਲਈ ਨਿੱਜੀ ਡਾਟੇ ਦੀ ਉਦੋਂ ਵਰਤੋਂ ਨਹੀਂ ਕਰਾਂਗੇ ਜੋ ਇਸ ਪਾਲਿਸੀ ਵਿਚ ਦੱਸੇ ਗਏ ਨਿਯਮਾਂ ਅਨੁਸਾਰ ਨਹੀਂ ਹਨ, ਜਦੋਂ ਤੱਕ ਤੁਸੀਂ ਵਾਧੂ ਵਿਸ਼ੇਸ਼ ਉਦੇਸ਼ਾਂ ਲਈ ਸਾਨੂੰ ਆਪਣੀ ਆਜ਼ਾਦ ਅਤੇ ਸੂਚਿਤ ਸਹਿਮਤੀ ਨਹੀਂ ਦਿੰਦੇ ਹੋ।

 

ਅਸੀਂ ਤੁਹਾਡੇ ਨਿੱਜੀ ਡਾਟੇ ਦੀ ਵਰਤੋਂ ਕਿਸ ਆਧਾਰ ਤੇ ਕਰਦੇ ਹਾਂ?

ਅਸੀਂ ਤੁਹਾਡੇ ਨਿੱਜੀ ਡਾਟੇ ਨੂੰ ਉਦੋਂ ਇਕੱਠਾ ਕਰਦੇ ਅਤੇ ਵਰਤਦੇ ਹਾਂ ਜਦੋਂ:
 

 • ਇਹ ਸਾਡੇ ਜਾਇਜ਼ ਹਿਤ ਵਿਚ ਹੈ।  ਇਹ ਉਹ ਮਾਮਲਾ ਹੈ, ਉਦਾਹਰਣ ਲਈ, ਜਦੋਂ ਅਸੀਂ ਤੁਹਾਡੇ ਨਿੱਜੀ ਡਾਟੇ ਨੂੰ ਹੇਠ ਲਿਖੇ ਉਦੇਸ਼ਾਂ ਲਈ ਇਕੱਠਾ ਕਰਦੇ ਅਤੇ ਵਰਤਦੇ ਹਾਂ:
   
  • ਸਾਡੇ ਉਤਪਾਦ ਅਤੇ ਸੇਵਾ ਦੀ ਪੇਸ਼ਕਸ਼ ਨੂੰ ਸੁਧਾਰਨ ਲਈ;
  • ਸਾਡੇ ਗਾਹਕਾਂ ਅਤੇ ਉਨ੍ਹਾਂ ਦੀਆਂ ਬਦਲਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ;
  • ਸਾਡੀਆਂ ਮਾਰਕਿਟਿੰਗ ਗਤੀਵਿਧੀਆਂ ਨੂੰ ਗਾਹਕਾਂ ਦੀਆਂ ਲੋੜਾਂ ਅਤੇ ਇੱਛਾਵਾਂ ਅਨੁਸਾਰ ਤਿਆਰ ਕਰਨ ਲਈ;
  • ਸਾਡੇ ਸਪਲਾਇਰ ਅਤੇ ਗਾਹਕ ਸਬੰਧਾਂ ਨੂੰ ਪ੍ਰਬੰਧਿਤ ਕਰਨ ਲਈ;
    
 • ਇਹ ਹੇਠ ਲਿਖਿਆਂ ਲਈ ਜ਼ਰੂਰੀ ਹੈ:

  • ਤੁਹਾਡੇ ਨਾਲ ਸਾਡਾ ਇਕਰਾਰਨਾਮਾ ਪੂਰਾ ਕਰਨ ਲਈ (ਜਿਵੇਂ ਕਿ ਇਕਰਾਰਨਾਮੇ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਪੋਰਟਲ ਸਬਸਕਰਾਈਬਰ ਜਾਣਕਾਰੀ ਦੀ ਵਰਤੋਂ);
  • ਰੈਗੂਲੇਟਰੀ ਲੋੜਾਂ ਦੀ ਪਾਲਣਾ ਕਰਨ ਲਈ (ਜਿਵੇਂ ਕਿ ਜਦੋਂ ਸਾਨੂੰ ਭੋਜਨ ਦੀ ਸੁਰੱਖਿਆ ਲਈ ਨਿਯਮਾਂ ਦੀ ਪਾਲਣਾ ਕਰਨ ਲਈ ਨਿੱਜੀ ਡਾਟੇ ਦੀ ਵਰਤੋਂ ਕਰਨੀ ਚਾਹੀਦੀ ਹੈ); ਜਾਂ
    
 • ਤੁਸੀਂ ਸਾਨੂੰ ਤੁਹਾਡੇ ਨਿੱਜੀ ਡਾਟੇ ਨੂੰ ਵਰਤਣ ਲਈ ਤੁਹਾਡੀ ਪੂਰਵ ਸਹਿਮਤੀ ਦਿੱਤੀ ਹੈ।  ਉਦਾਹਰਣ ਲਈ, ਕੁਝ ਖਾਸ ਹਾਲਾਤਾਂ ਵਿਚ ਅਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰੋਮੋਟ ਕਰਨ ਲਈ ਤੁਹਾਨੂੰ ਇਲੈਕਟ੍ਰਾਨਿਕ ਸੰਚਾਰ ਭੇਜਣ ਲਈ ਤੁਹਾਡੇ ਇਲੈਕਟ੍ਰਾਨਿਕ ਸੰਪਰਕ ਵੇਰਵਿਆਂ (ਜਿਵੇਂ ਈਮੇਲ ਪਤੇ) ਨੂੰ ਵਰਤਣ ਤੋਂ ਪਹਿਲਾਂ ਤੁਹਾਡੀ ਪੂਰਵ ਸਹਿਮਤੀ ਦੀ ਮੰਗ ਕਰਾਂਗੇ। 


ਜੇ ਅਸੀਂ ਤੁਹਾਡਾ ਨਿੱਜੀ ਡਾਟਾ ਉਦੋਂ ਇਕੱਤਰ ਕਰਦੇ ਹਾਂ ਜਦੋਂ ਤੁਸੀਂ ਮੈਕੇਂਨ ਦੀ ਵੈਬਸਾਈਟ, ਐਪਸ ਜਾਂ ਸੋਸ਼ਲ ਮੀਡੀਆ ਪੇਜਾਂ ਨੂੰ ਵਰਤਦੇ ਹੋ ਤਾਂ ਤੁਹਾਡੇ ਵੱਲੋਂ ਇਸ ਪਾਲਿਸੀ ਨੂੰ ਪੜਿਆ ਅਤੇ ਸਵੀਕਾਰ ਕੀਤਾ ਮੰਨਿਆ ਜਾਵੇਗਾ ਅਤੇ ਅਜਿਹੀ ਮੰਨੀ ਹੋਈ ਪ੍ਰਵਾਨਗੀ ਲਾਗੂ ਕਾਨੂੰਨ ਦੇ ਅਧੀਨ ਪ੍ਰਮਾਣਿਤ ਹੈ। 

ਜਦੋਂ ਜਨਤਕ ਸਰੋਤਾਂ (ਉਦਾਹਰਨ ਲਈ, ਤੁਹਾਡੀ ਸੋਸ਼ਲ ਮੀਡੀਆ ਪਰੋਫਾਈਲ) ਤੋਂ ਉਪਲਬਧ ਹੋਵੇ ਤਾਂ ਅਸੀਂ ਤੁਹਾਡਾ ਕੁਝ ਨਿੱਜੀ ਡਾਟਾ ਇਕੱਤਰ ਕਰ ਸਕਦੇ ਹਾਂ ਉਦਾਹਰਣ ਲਈ ਸਾਡੀ ਭਰਤੀ ਪ੍ਰਕਿਰਿਆ ਦੇ ਦੌਰਾਨ।

 

ਜੇ ਤੁਸੀਂ ਸਾਨੂੰ ਸਾਡੇ ਦੁਆਰਾ ਬੇਨਤੀ ਕੀਤਾ ਨਿੱਜੀ ਡੇਟਾ ਪ੍ਰਦਾਨ ਨਹੀਂ ਕਰਦੇ ਹੋ ਜਾਂ ਇਹ ਕਹਿੰਦੇ ਹੋ ਕਿ ਅਸੀਂ ਤੁਹਾਡੇ ਨਿੱਜੀ ਡਾਟੇ ਦੀ ਪ੍ਰੋਸੈਸਿੰਗ ਨੂੰ ਬੰਦ ਕਰ ਦਈਏ ਤਾਂ ਕੀ ਹੋਵੇਗਾ?

ਸਾਡੀਆਂ ਸੇਵਾਵਾਂ ਅਤੇ ਉਤਪਾਦਾਂ ਦੀ ਗੁਣਵੱਤਾ, ਨਾਲ ਹੀ ਸਾਡੇ ਕਾਨੂੰਨੀ ਅਤੇ ਇਕਰਾਰਨਾਮੇ ਦੇ ਫਰਜ਼ਾਂ ਦੀ ਪਾਲਣਾ ਕਰਨ ਦੀ ਸਾਡੀ ਯੋਗਤਾ, ਕਈ ਵਾਰੀ ਮੈਕੇਂਨ ਦੁਆਰਾ ਕੁਝ ਨਿੱਜੀ ਡਾਟੇ ਤੱਕ ਪਹੁੰਚ ਅਤੇ ਉਸ ਦੀ ਵਰਤੋਂ ਕਰਨ ਦੀ ਸਮਰੱਥਾ ਤੇ ਨਿਰਭਰ ਕਰਦੀ ਹੈ। 

ਇਸ ਲਈ, ਅਤੇ ਹਾਲਾਤਾਂ ਦੇ ਆਧਾਰ ਤੇ, ਜੇ ਤੁਸੀਂ ਸਾਨੂੰ ਸਾਡੇ ਵੱਲੋਂ ਬੇਨਤੀ ਕੀਤਾ ਨਿੱਜੀ ਡਾਟਾ ਪ੍ਰਦਾਨ ਨਹੀਂ ਕਰਦੇ ਹੋ ਜਾਂ ਜੇ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਤੁਹਾਡੇ ਨਿੱਜੀ ਡਾਟੇ ਦੀ ਪ੍ਰੋਸੈਸਿੰਗ ਨੂੰ ਬੰਦ ਕਰ ਦਈਏ, ਤਾਂ ਸਾਡੇ ਉਤਪਾਦਾਂ ਜਾਂ ਸੇਵਾਵਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਜਾਂ ਅਸੀਂ ਸਾਡੇ ਲਈ ਲਾਗੂ ਇੱਕ ਜਾਂ ਵਧੇਰੇ ਕਾਨੂੰਨੀ ਜਾਂ ਇਕਰਾਰਨਾਮੇ ਦੀਆਂ ਜਿੰਮੇਵਾਰੀਆਂ ਦੀ ਉਲੰਘਣਾ ਵਿਚ ਹੋ ਸਕਦੇ ਹਾਂ। ਕੁਝ ਮਾਮਲਿਆਂ ਵਿਚ, ਜੇ ਸਾਨੂੰ ਤੁਹਾਡੇ ਨਿੱਜੀ ਡਾਟੇ ਨੂੰ ਪ੍ਰੋਸੈਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਤਾਂ ਇਸ ਦੇ ਨਤੀਜੇ ਵੱਜੋਂ ਸਾਨੂੰ ਸਾਡੇ ਉਤਪਾਦਾਂ ਜਾਂ ਸੇਵਾਵਾਂ ਨੂੰ ਪ੍ਰਦਾਨ ਕਰਨਾ ਰੋਕਣਾ ਜਾਂ ਤੁਹਾਡੇ ਨਾਲ ਸਾਡੇ ਸਬੰਧਾਂ ਨੂੰ ਖਤਮ ਕਰਨਾ ਪੈ ਸਕਦਾ ਹੈ

 

ਅਸੀਂ ਨਿੱਜੀ ਡਾਟੇ ਦਾ ਖੁਲਾਸਾ ਕਿਸ ਨੂੰ ਕਰਦੇ ਹਾਂ?

ਅਸੀਂ ਤੁਹਾਡੇ ਨਿੱਜੀ ਡਾਟੇ ਨੂੰ ਦੂਜਿਆਂ ਨੂੰ ਵੇਚਦੇ ਜਾਂ ਕਿਰਾਏ ਤੇ ਨਹੀਂ ਦਿੰਦੇ ਹਾਂ। ਅਸੀਂ ਸਿਰਫ਼ ਉਹਨਾਂ ਤੀਜੀਆਂ ਧਿਰਾਂ ਨਾਲ ਨਿੱਜੀ ਡਾਟਾ ਸਾਂਝਾ ਕਰਦੇ ਹਾਂ ਜੋ ਘੱਟੋ ਘੱਟ ਇਸ ਨੀਤੀ ਜਿੰਨੀਆਂ ਸੀਮਿਤਕਾਰੀ ਸ਼ਰਤਾਂ ਨਾਲ ਨਿਯਮਬੱਧ ਹਨ ਅਤੇ ਸਿਰਫ ਹੇਠ ਲਿਖੇ ਤਰੀਕਿਆਂ ਰਾਹੀਂ ਡਾਟਾ ਸਾਂਝਾ ਕਰਦੇ ਹਾਂ:
 

 • ਸੰਬੰਧਿਤ ਕੰਪਨੀਆਂ – ਅਸੀਂ ਸਾਡੀਆਂ ਕਿਸੇ ਵੀ ਸਬੰਧਿਤ ਜਾਂ ਸਹਾਇਕ ਕੰਪਨੀਆਂ ਨਾਲ ਨਿੱਜੀ ਡਾਟਾ ਸਾਂਝਾ ਕਰ ਸਕਦੇ ਹਾਂ, ਉਦਾਹਰਨ ਲਈ ਗਾਹਕ ਸੇਵਾ ਪ੍ਰਦਾਨ ਕਰਨ ਲਈ, ਸਾਡੀਆਂ ਪ੍ਰਤਿਯੋਗੀਤਾਂਵਾਂ, ਸਵੀਪਸਟੈਕਾਂ ਅਤੇ ਲੌਏਲਟੀ ਪ੍ਰੋਗਰਾਮਾਂ ਦਾ ਪ੍ਰਬੰਧਨ ਕਰਨ, ਜਾਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ। ਅਸੀਂ ਤੁਹਾਡੇ ਨਿੱਜੀ ਡਾਟੇ ਨੂੰ ਉਹਨਾਂ ਸੰਬੰਧਿਤ ਜਾਂ ਸਹਾਇਕ ਕੰਪਨੀਆਂ ਨਾਲ ਸਾਂਝਾ ਕਰ ਸਕਦੇ ਹਾਂ ਜੋ ਮੈਕੇਂਨ ਦੇ ਅੰਦਰ ਸ਼ੇਅਰ ਕੀਤੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਉਦਾਹਰਨ ਲਈ ਉਤਪਾਦਾਂ ਦੀ ਖਰੀਦ ਅਤੇ ਵਿਕਰੀ, ਵਿੱਤੀ ਅਤੇ ਲੇਖਾ ਸਹਾਇਤਾ, ਰਿਕਾਰਡ ਰੱਖਣ, ਗਾਹਕ ਬਿਲਿੰਗ ਅਤੇ ਸੰਗ੍ਰਹਿ, ਆਰਡਰ ਪ੍ਰੋਸੇਸਿੰਗ, ਭੁਗਤਾਨਯੋਗ ਖਾਤਿਆਂ ਦੀ ਪ੍ਰੋਸੇਸਿੰਗ, ਅਤੇ ਅੰਦਾਜ਼ੇ ਅਤੇ ਨਤੀਜਿਆਂ ਦੀ ਤਿਆਰੀ ਅਤੇ ਰਿਪੋਰਟਿੰਗ ਦੇ ਸਬੰਧ ਵਿਚ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇMcCainPrivacy@mccain.com ਤੇ ਸਾਡੇ ਨਿੱਜਤਾ ਅਫਸਰ ਨਾਲ ਸੰਪਰਕ ਕਰੋ।
   
 • ਸੇਵਾ ਪ੍ਰਦਾਤਾਂਵਾਂ – ਅਸੀਂ ਨਿੱਜੀ ਡਾਟਾ ਉਦਾਹਰਣ ਲਈ, ਸਾਡੀ ਵੈੱਬਸਾਈਟ, ਸਾਡੀਆਂ ਪ੍ਰਤੀਯੋਗਿਤਾਂਵਾਂ, ਸਵੀਪਸਟੈਕਾਂ ਅਤੇ ਲੌਏਲਟੀ ਪ੍ਰੋਗਰਾਮਾਂ, ਸਾਡੀ ਗਾਹਕ ਸੇਵਾ ਦੇ ਪ੍ਰਬੰਧਨ, ਸਾਡੀ ਸੀਸੀਟੀਵੀ ਨਿਗਰਾਨੀ, ਸਾਡੀ ਮਾਰਕਿਟ ਖੋਜ ਅਤੇ ਵਿਕਰੀ, ਸਾਡੀਆਂ R&D ਗਤੀਵਿਧੀਆਂ ਜਾਂ ਸਾਡੇ ਜਨਤਕ ਸੰਬੰਧਾਂ ਨਾਲ ਸੰਬੰਧਿਤ ਸੇਵਾਵਾਂ ਦੇ ਤੀਜੀ-ਧਿਰ ਪ੍ਰਦਾਤਾਂਵਾਂ ਨਾਲ ਸਾਂਝਾ ਕਰਦੇ ਹਾਂ। ਇਹਨਾਂ ਸੇਵਾ ਪ੍ਰਦਾਤਾਂਵਾਂ ਨੂੰ ਸਿਰਫ ਉਸ ਨਿੱਜੀ ਡਾਟੇ ਦੀ ਪਹੁੰਚ ਹੈ ਜੋ ਉਹਨਾਂ ਨੂੰ ਆਪਣੇ ਕੰਮ ਕਰਨ ਲਈ ਲੋੜੀਂਦਾ ਹੈ, ਕੇਵਲ ਸਾਡੇ ਤੌਰ ਤੇ ਅਤੇ ਸਾਡੇ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਸਮੇਂ ਲੋੜੀਂਦਾ ਹੈ, ਅਤੇ ਇਹ ਅਜਿਹੇ ਕੰਮਾਂ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਨਹੀਂ ਵਰਤਿਆ ਜਾ ਸਕਦਾ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ, McCainPrivacy@mccain.comਤੇ ਸਾਡੇ ਨਿੱਜਤਾ ਅਫਸਰ ਨਾਲ ਸੰਪਰਕ ਕਰੋ।
   
 • ਗਾਹਕ – ਅਸੀਂ ਟਰੇਸਬਿਲਟੀ ਲਈ ਅਤੇ ਹੋਰ ਰੈਗੂਲੇਟਰੀ ਜਾਂ ਇਕਰਾਰਨਾਮੇ ਸੰਬੰਧੀ ਲੋੜਾਂ ਲਈ ਜਾਂ ਸਮੱਸਿਆ ਦੇ ਹੱਲ ਵਿਚ ਸਹਾਇਤਾ ਲਈ ਆਪਣੇ ਗਾਹਕਾਂ ਨਾਲ ਨਿੱਜੀ ਡਾਟਾ (ਉਦਾਹਰਨ ਲਈ ਵਿਸ਼ੇਸ਼ ਮਕਸਦ ਪੋਰਟਲਾਂ ਦੁਆਰਾ ਇਕੱਠਾ ਕੀਤਾ ਜਾਣ ਤੇ) ਸਾਂਝਾ ਕਰ ਸਕਦੇ ਹਾਂ।
   
 • ਕਾਨੂੰਨੀ – ਅਸੀਂ ਨਿੱਜੀ ਡਾਟੇ ਦਾ ਖੁਲਾਸਾ ਅਦਾਲਤਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਕਰ ਸਕਦੇ ਹਾਂ ਜਿੱਥੇ ਅਸੀਂ ਇਹ ਮੰਨਦੇ ਹਾਂ ਕਿ ਅਜਿਹਾ ਕਰਨ ਨਾਲ ਕਿਸੇ ਲਾਗੂ ਕਾਨੂੰਨ, ਨਿਯਮ ਜਾਂ ਕਾਨੂੰਨੀ ਪ੍ਰਣਾਲੀ ਮੁਤਾਬਕ ਹੈ ਜਾਂ ਇਹਨਾਂ ਅਨੁਸਾਰ ਲੋੜੀਂਦਾ ਹੈ। ਕਾਨੂੰਨੀ ਦਾਅਵੇ ਕਰਨ ਅਤੇ ਬਚਾਅ ਵਿਚ ਸਾਡੀ ਸਹਾਇਤਾ ਕਰਨ ਲਈ ਜਾਂ ਲੈਣ-ਦੇਣਾਂ (ਉਦਾਹਰਨ ਲਈ, ਮਰਜਰ, ਐਕਵਾਇਰ ਕਰਨ ਜਾਂ ਵਿਨਿਵੇਸ਼ ਦੇ ਸੰਬੰਧ ਵਿਚ ਸਹਾਇਤਾ ਪ੍ਰਦਾਨ ਕਰਨ ਲਈ) ਵਿਚ ਸਾਡੀ ਸਹਾਇਤਾ ਲਈ ਅਸੀਂ ਨਿੱਜੀ ਡਾਟੇ ਦਾ ਖੁਲਾਸਾ ਬਾਹਰੀ ਕਾਨੂੰਨੀ ਕੌਂਸਿਲ ਨੂੰ ਜਾਂ ਅਜਿਹੇ ਕਾਨੂੰਨੀ ਮਾਮਲਿਆਂ (ਉਦਾਹਰਨ ਲਈ ਅਦਾਲਤ ਦੀ ਕਾਰਵਾਈ ਵਿਚ ਪ੍ਰਤੀਕੂਲ ਪਾਰਟੀ, ਜੁਡੀਸ਼ੀਅਲ ਮਾਹਿਰਾਂ, ਦਾਅਵੇ ਵਿਚ ਸ਼ਾਮਲ ਹੋਰ ਹਿੱਸੇਦਾਰਾਂ ਆਦਿ) ਵਿਚ ਸ਼ਾਮਿਲ ਹੋਰ ਤੀਜੇ ਧਿਰਾਂ ਨੂੰ ਕਰ ਸਕਦੇ ਹਾਂ।
   
 • ਵਪਾਰ ਸੰਬੰਧੀ ਤਬਾਦਲੇ – ਪੁਨਰਗਠਨ, ਅਭੇਦ ਜਾਂ ਵਿਕਰੀ ਦੀ ਸਥਿਤੀ ਵਿਚ,ਅਸੀਂ ਪੁਨਰਗਠਨ, ਅਭੇਦ ਜਾਂ ਵਿਕਰੀ ਵਿਚ ਸ਼ਾਮਿਲ ਸੰਬੰਧਿਤ ਤੀਜੀ ਧਿਰ ਨੂੰ, ਡਾਟਾ ਦੇ ਮਾਲਕਾਂ ਦੀ ਸਹਿਮਤੀ ਨਾਲ ਅਤੇ ਲਾਗੂ ਗੋਪਨਿਯਤਾ ਨਿਯਮਾਂ ਦੇ ਅਧੀਨ ਸਾਡੇ ਵੱਲੋਂ ਇਕੱਠਾ ਕੀਤਾ ਕੋਈ ਵੀ ਅਤੇ ਸਾਰਾ ਨਿੱਜੀ ਡਾਟਾ ਭੇਜ ਸਕਦੇ ਹਾਂ।
   
 • ਤੁਹਾਡੀ ਸਹਿਮਤੀ ਨਾਲ – ਅਸੀਂ ਤੁਹਾਡੀ ਪੂਰਵ ਸਹਿਮਤੀ ਦੇ ਅਧੀਨ ਹੋਰ ਤੀਜੀਆਂ ਧਿਰਾਂ ਨਾਲ ਵੀ ਨਿੱਜੀ ਡਾਟਾ ਸਾਂਝਾ ਕਰ ਸਕਦੇ ਹਾਂ।

​ 

 

ਅਸੀਂ ਤੁਹਾਡੇ ਨਿੱਜੀ ਡਾਟੇ ਦੀ ਸੁਰੱਖਿਆ ਕਿਸ ਤਰ੍ਹਾਂ ਕਰਦੇ ਹਾਂ? 

ਅਸੀਂ ਲਾਗੂ ਕਾਨੂੰਨਾਂ ਦੁਆਰਾ ਲੋੜ ਅਨੁਸਾਰ, ਨੁਕਸਾਨ, ਚੋਰੀ, ਦੁਰਵਰਤੋਂ ਅਤੇ ਅਣਅਧਿਕਾਰਤ ਪਹੁੰਚ, ਖੁਲਾਸੇ, ਬਦਲਾਅ ਅਤੇ ਖਰਾਬੀ ਦੇ ਖਿਲਾਫ ਨਿੱਜੀ ਡਾਟੇ ਦੀ ਰੱਖਿਆ ਲਈ ਉਚਿਤ ਪ੍ਰਸ਼ਾਸਨਕ, ਤਕਨੀਕੀ ਅਤੇ ਭੌਤਿਕ ਸੁਰੱਖਿਆ ਪ੍ਰਬੰਧ ਕਰਦੇ ਹਾਂ।

ਬਦਕਿਸਮਤੀ ਨਾਲ, ਇੰਟਰਨੈੱਟ ਰਾਹੀਂ ਜਾਣਕਾਰੀ ਦਾ ਸੰਚਾਰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਸਾਡੇ ਸੁਰੱਖਿਆ ਕਦਮਾਂ ਦੇ ਬਾਵਜੂਦ, ਅਸੀਂ ਇੰਟਰਨੈਟ ਰਾਹੀਂ ਸਾਨੂੰ ਭੇਜੀ ਜਾਣਕਾਰੀ ਦੀ ਸੁਰੱਖਿਆ ਦੀ ਗਰੰਟੀ ਨਹੀਂ ਦੇ ਸਕਦੇ। ਇੱਕ ਵਾਰ ਸਾਨੂੰ ਤੁਹਾਡੀ ਜਾਣਕਾਰੀ ਪ੍ਰਾਪਤ ਹੋ ਜਾਣ ਤੋਂ ਬਾਅਦ, ਅਸੀਂ ਇਸਦੀ ਸੁਰੱਖਿਆ ਲਈ ਉਚਿਤ ਸਾਵਧਾਨੀਆਂ ਵਰਤਾਂਗੇ।

 

 

ਤੁਹਾਡਾ ਨਿੱਜੀ ਡਾਟਾ ਕਿੱਥੇ ਸਟੋਰ ਕੀਤਾ ਜਾਂਦਾ ਹੈ? 

ਮੈਕੇਂਨ ਵਿਸ਼ਵ ਪੱਧਰ ਤੇ ਕੰਮ ਕਰਦੀ ਹੈ, ਅਤੇ ਤੁਹਾਡਾ ਨਿੱਜੀ ਡਾਟਾ ਇਸ ਦੁਆਰਾ ਜਾਂ ਇਸਦੇ ਸੇਵਾ ਪ੍ਰਦਾਤਾਂਵਾਂ ਦੁਆਰਾ ਤੁਹਾਡੇ ਘਰੇਲੂ ਅਧਿਕਾਰ ਖੇਤਰ ਦੇ ਬਾਹਰ ਸਮੇਤ ਬਹੁ ਅਧਿਕਾਰ ਖੇਤਰਾਂ ਵਿਚ ਸਟੋਰ ਅਤੇ ਪ੍ਰੋਸੈਸ ਕੀਤਾ ਜਾ ਸਕਦਾ ਹੈ।
 

ਮੈਕੇਂਨ ਨਿੱਜੀ ਡਾਟਾ ਨੂੰ ਫਲੋਰੇਂਸਵਿੱਲੇ (Florenceville), ਨਿਊ ਬਰੁਨਸਵਿਕ, ਕੈਨੇਡਾ ਵਿਚ ਸਾਡੇ ਦਫਤਰਾਂ ਤੇ ਸਟੋਰ ਕਰਦਾ ਹੈ। ਨਿੱਜੀ ਡਾਟਾ ਸਾਡੇ ਸਥਾਨਕ ਜਾਂ ਖੇਤਰੀ ਦਫ਼ਤਰਾਂ ਵਿਚ ਵੀ ਸਟੋਰ ਕੀਤਾ ਜਾ ਸਕਦਾ ਹੈ।

 

ਮੈਕੇਂਨ ਨੇ ਇਹ ਯਕੀਨੀ ਬਣਾਉਣ ਲਈ ਕਿ ਅਜਿਹੀ ਸੁਰੱਖਿਆ ਸੰਬੰਧੀ ਘਟਨਾ ਦੀ ਸੂਰਤ ਵਿਚ ਜਿਸ ਨਾਲ ਤੁਹਾਡੇ ਨਿੱਜੀ ਡਾਟਾ ਦੀ ਗਲਤੀ ਨਾਲ ਜਾਂ ਗੈਰਕਾਨੂੰਨੀ ਖਰਾਬੀ, ਨੁਕਸਾਨ, ਬਦਲਾਅ, ਅਣਅਧਿਕਾਰਤ ਖੁਲਾਸ, ਜਾਂ ਪਹੁੰਚ ਹੁੰਦੀ ਹੈ, ਸਾਡੇ ਦੁਆਰਾ ਸਾਰੇ ਲਾਗੂ ਕਨੂੰਨਾਂ ਦਾ ਪਾਲਣ ਯਕੀਨੀ ਬਣਾਉਣ ਲਈ ਨੀਤੀਆਂ ਅਤੇ ਪ੍ਰਕਿਰਿਆਵਾਂ ਲਾਗੂ ਕੀਤੀਆਂ ਹਨ।

 

ਜੇਕਰ ਅਸੀਂ ਅੰਤਰਰਾਸ਼ਟਰੀ ਤੌਰ ਤੇ ਕਿਸੇ ਵੀ ਨਿੱਜੀ ਡਾਟੇ ਦਾ ਟਰਾਂਸਫਰ ਕਰਦੇ ਹਾਂ, ਤਾਂ ਅਸੀਂ ਇਹ ਲਾਗੂ ਕਾਨੂੰਨ ਦੇ ਅਨੁਸਾਰ ਹੀ ਕਰਾਂਗੇ, ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਨਿੱਜੀ ਡਾਟੇ ਦੀ ਸੁਰੱਖਿਆ ਲਈ ਇੱਕ ਉਚਿਤ ਪੱਧਰ ਹੈ ਅਤੇ ਸਹੀ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਹਨ।

 

ਨਿੱਜੀ ਡਾਟਾ ਯੂਰੋਪੀਅਨ ਇਕਨੋਮਿਕ ਏਰੀਆ (EEA) ਦੇ ਅੰਦਰ ਸਥਿਤ ਦੇਸ਼ਾਂ ਤੋਂ EEA ਦੇ ਬਾਹਰਲੇ ਦੇਸ਼ਾਂ ਜਿਵੇਂ ਕਿ ਕੈਨੇਡਾ ਅਤੇ ਖਾਸ ਤੌਰ ਤੇ ਯੂਨਾਈਟਿਡ ਸਟੇਟਸ ਵਿਚ ਭੇਜਿਆ ਜਾ ਸਕਦਾ ਹੈ। ਅਜਿਹੇ ਮਾਮਲਿਆਂ ਵਿਚ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹੇਠ ਲਿਖੇ ਸੁਰੱਖਿਆ ਉਪਾਅ ਕੀਤੇ ਗਏ ਹਨ:

 

 • ਜਿਸ ਦੇਸ਼ ਵਿਚ ਨਿੱਜੀ ਡਾਟਾ ਭੇਜਿਆ ਜਾਂਦਾ ਹੈ, ਉਸ ਦੇ ਕਾਨੂੰਨ, EU ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ (2016/679) ਦੀ ਧਾਰਾ 45.1 ਦੇ ਤਹਿਤ ਡੇਟਾ ਸੁਰੱਖਿਆ ਦਾ ਢੁਕਵਾਂ ਪੱਧਰ ਯਕੀਨੀ ਬਣਾਉਂਦੇ ਹਨ। ਕੈਨੇਡਾ ਲਈ, ਐਡੀਕੁਏਸੀ ਫੈਸਲਾ ਇੱਥੇ; ਜਾਂ
 • ਤਬਾਦਲਾ EU ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ (2016/679) ਦੀ ਧਾਰਾ 45.1 ਦੇ ਅਧੀਨ EU-US ਨਿੱਜਤਾ ਸ਼ੀਲਡ; ਜਾਂ
 • ਤਬਾਦਲਾ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ (2016/679) ਦੀ ਧਾਰਾ 46.2.d) ਦੇ ਅਧੀਨ ਯੂਰਪੀਅਨ ਕਮਿਸ਼ਨ 
 • ਦੁਆਰਾ ਪ੍ਰਵਾਨਤ ਡਾਟਾ ਸੁਰੱਖਿਆ ਦੀਆਂ ਧਾਰਾਵਾਂ ਦੇ ਅਧੀਨ ਹੈ। ਡਾਟਾ ਸੁਰੱਖਿਆ ਦੀਆਂ ਧਾਰਾਵਾਂ ਬਾਰੇ ਵਧੇਰੇ ਜਾਣਕਾਰੀ ਇੱਥੇ; ਜਾਂ
 •  
 • EU ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ (2016/679) ਦੀ ਧਾਰਾ 46 ਦੇ ਤਹਿਤ ਕੋਈ ਹੋਰ ਲਾਗੂ ਢੁਕਵੇਂ ਸੁਰੱਖਿਆ ਉਪਾਅ।


EEA ਤੋਂ ਬਾਹਰ ਨਿੱਜੀ ਡਾਟਾ ਦੇ ਤਬਾਦਲੇ ਨਾਲ ਸਬੰਧਿਤ ਸੁਰੱਖਿਆ ਉਪਾਅਵਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ McCainPrivacy@mccain.com ਤੇ ਸਾਡੇ ਨਿੱਜਤਾ ਅਫਸਰ ਨਾਲ ਸੰਪਰਕ ਕਰੋ।

 

ਤੁਹਾਡੇ ਅਧਿਕਾਰ

ਲਾਗੂ ਕਾਨੂੰਨਾਂ ਦੇ ਅਨੁਸਾਰ ਅਤੇ ਅਧੀਨ, ਤੁਹਾਡੇ ਕੋਲ ਨਿੱਜੀ ਡਾਟਾ ਦੇ ਸੰਬੰਧ ਵਿਚ ਕੁਝ ਅਧਿਕਾਰ ਹਨ ਜੋ ਅਸੀਂ ਤੁਹਾਨੂੰ ਦਿੰਦੇ ਹਾਂ। ਇਹਨਾਂ ਅਧਿਕਾਰਾਂ ਵਿਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ:
 

 • ਸਾਡੇ ਕੋਲ ਪਏ ਤੁਹਾਡੇ ਨਿੱਜੀ ਡਾਟੇ ਤੱਕ ਪਹੁੰਚ ਕਰਨ ਦਾ ਹੱਕ;
 • ਕੁਝ ਖਾਸ ਹਾਲਾਤਾਂ ਵਿਚ, ਤੁਹਾਡੇ ਨਿੱਜੀ ਡਾਟੇ ਦੀ ਹੋਰ ਵਰਤੋਂ ਨੂੰ ਬੰਦ ਕਰਨ ਜਾਂ ਰੋਕਣ ਦਾ ਹੱਕ;
 • ਜੇ ਸਾਡੇ ਕੋਲ ਪਏ ਤੁਹਾਡੇ ਨਿੱਜੀ ਡਾਟੇ ਦੀ ਜਾਣਕਾਰੀ ਗਲਤ ਜਾਂ ਅਧੂਰੀ ਹੈ ਤਾਂ ਇਸ ਨੂੰ ਠੀਕ ਕਰਨ ਲਈ ਬੇਨਤੀ ਕਰਨ ਦਾ ਅਧਿਕਾਰ;
 • ਕੁਝ ਕਿਸਮ ਦੀ ਪ੍ਰੋਸੈਸਿੰਗ 'ਤੇ ਇਤਰਾਜ਼ ਕਰਨ ਦਾ ਅਧਿਕਾਰ;
 • ਕੁਝ ਖਾਸ ਹਾਲਾਤਾਂ ਵਿਚ, ਤੁਹਾਡੇ ਨਿੱਜੀ ਡਾਟੇ ਨੂੰ ਮਿਟਾਉਣ ਜਾਂ ਹਟਾਉਣ ਲਈ ਬੇਨਤੀ ਕਰਨ ਦਾ ਅਧਿਕਾਰ;
 • ਸਾਡੇ ਵੱਲੋਂ ਤੁਹਾਡੇ ਨਿੱਜੀ ਡਾਟੇ ਨੂੰ ਸੰਭਾਲਣ ਅਤੇ ਪ੍ਰੋਸਸ ਕਰਨ ਦੇ ਤਰੀਕੇ ਬਾਰੇ, ਯੋਗ ਡਾਟਾ ਸੁਰੱਖਿਆ ਸੁਪਰਵਾਈਜ਼ਰ ਅਥਾਰਟੀ (ਜਿਵੇਂ ਕਿ, ਯੂਰਪ ਵਿਚ, ਤੁਹਾਡੇ ਆਮ ਨਿਵਾਸ ਦੇ EU ਮੈਂਬਰ ਰਾਜ ਵਿਚ) ਕੋਲ ਸ਼ਿਕਾਇਤ ਦਰਜ ਕਰਨ ਦਾ ਹੱਕ;
 • ਜੇ ਤੁਹਾਡੇ ਨਿੱਜੀ ਡਾਟੇ ਦੀ ਸਾਡੀ ਪ੍ਰੋਸੈਸਿੰਗ ਖਾਸ ਤੌਰ 'ਤੇ ਤੁਹਾਡੀ ਸਹਿਮਤੀ 'ਤੇ ਅਧਾਰਤ ਹੈ, ਤਾਂ ਤੁਹਾਡੇ ਕੋਲ ਇਸ ਸਹਿਮਤੀ ਨੂੰ ਕਿਸੇ ਵੀ ਸਮੇਂ ਵਾਪਸ ਲੈਣ ਦਾ ਅਧਿਕਾਰ ਹੈ;
 • ਤੁਹਾਨੂੰ ਕੁਝ ਖਾਸ ਹਾਲਾਤਾਂ ਵਿਚ, ਤੁਹਾਨੂੰ ਸਾਡੇ ਕੋਲ ਇੱਕ ਵਿਧੀਵਤ, ਆਮ ਤੌਰ ਤੇ ਵਰਤੇ ਜਾਂਦੇ ਅਤੇ ਮਸ਼ੀਨ-ਪੜ੍ਹਨਯੋਗ ਰੂਪ ਵਿਚ ਪਏ ਨਿੱਜੀ ਡਾਟੇ ਨੂੰ ਪ੍ਰਾਪਤ ਕਰਨ ਦਾ ਹੱਕ ਹੈ ਤਾਂਕਿ ਵੱਖ-ਵੱਖ ਸੇਵਾਵਾਂ ਵਿਚ ਆਪਣੇ ਖੁਦ ਦੇ ਉਦੇਸ਼ਾਂ ਲਈ ਇਸ ਦੀ ਮੁੜ ਵਰਤੋਂ ਕਰ ਸਕੋ।


McCainPrivacy@mccain.com' ਤੇ ਸਾਡੇ ਨਿੱਜਤਾ ਅਫਸਰ ਨਾਲ ਸੰਪਰਕ ਕਰਕੇ ਇਹਨਾਂ ਅਧਿਕਾਰਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਪਰ, ਕਿਰਪਾ ਕਰਕੇ ਧਿਆਨ ਰੱਖੋ ਕਿ, ਜੇ ਕਾਨੂੰਨ ਦੁਆਰਾ ਮਨਜ਼ੂਰ ਹੋਵੇ ਤਾਂ ਲਾਗੂ ਕਾਨੂੰਨ ਦੁਆਰਾ ਮਨਜ਼ੂਰੀ ਦੀ ਹੱਦ ਤੱਕ, ਸਾਨੂੰ ਕੁਝ ਖਾਸ ਜਾਣਕਾਰੀ ਨੂੰ ਬਰਕਰਾਰ ਰੱਖਣ ਜਾਂ ਉਸ ਦੀ ਪ੍ਰੋਸੈਸਿੰਗ ਜਾਰੀ ਰੱਖਣ ਦੀ ਜ਼ਰੂਰਤ ਹੋ ਸਕਦੀ ਹੈ, ਉਦਾਹਰਨ ਲਈ ਕਾਨੂੰਨੀ ਜਾਂ ਪ੍ਰਸ਼ਾਸਕੀ ਉਦੇਸ਼ਾਂ ਲਈ (ਜਿਵੇਂ ਅਕਾਊਂਟਿੰਗ ਰਿਕਾਰਡਾਂ ਨੂੰ ਰੱਖਣਾ)।  

ਉਪਰੋਕਤ ਦਿੱਤੀਆਂ ਸਾਰੀਆਂ ਬੇਨਤੀਆਂ ਲਈ, ਅਣਅਧਿਕਾਰਤ ਵਿਅਕਤੀਆਂ ਨੂੰ ਤੁਹਾਡੇ ਨਿੱਜੀ ਡਾਟੇ ਤੱਕ ਪਹੁੰਚਣ, ਬਦਲਣ ਜਾਂ ਮਿਟਾਉਣ ਤੋਂ ਰੋਕਣ ਵਿਚ ਸਾਡੀ ਮਦਦ ਕਰਨ ਲਈ ਕਿਰਪਾ ਕਰਕੇ ਸਾਨੂੰ ਵਿਸ਼ਾ ਲਾਈਨ ਵਿਚ "ਡਾਟਾ ਨਿੱਜਤਾ ਬੇਨਤੀ" ਵਾਲਾ ਇੱਕ ਈਮੇਲ ਭੇਜੋ ਅਤੇ ਤੁਹਾਡੇ ਪਹਿਚਾਣ ਕਾਰਡ ਦੀ ਕਾਪੀ ਜਾਂ ਤੁਹਾਡੀ ਪਹਿਚਾਣ ਦਾ ਕੋਈ ਹੋਰ ਪ੍ਰਮਾਣ (ਜਿਵੇਂ ਕਿ ਡ੍ਰਾਈਵਰ ਲਾਇਸੈਂਸ) ਸ਼ਾਮਲ ਕਰੋ।

ਅਸੀਂ ਅਮਲੀ ਤੌਰ 'ਤੇ ਜਿੰਨਾ ਛੇਤੀ ਹੋ ਸਕੇ ਤੁਹਾਡੀ ਬੇਨਤੀ ਦਾ ਜਵਾਬ ਦੇਵਾਂਗੇ ਅਤੇ ਹਮੇਸ਼ਾ ਲਾਗੂ ਕਾਨੂੰਨ ਦੁਆਰਾ ਦਰਸਾਈਆਂ ਸਮਾਂ ਸੀਮਾਂਵਾਂ ਦੇ ਅੰਦਰ ਰਹਾਂਗੇ।

 

ਸਿੱਧੀ ਮਾਰਕਿਟਿੰਗ ਦੇ ਉਦੇਸ਼ਾਂ ਲਈ ਪ੍ਰੋਸੈਸਿੰਗ ਤੇ ਇਤਰਾਜ਼ ਕਰਨ ਦਾ ਤੁਹਾਡਾ ਅਧਿਕਾਰ 


ਤੁਹਾਨੂੰ ਸਿੱਧੀ ਮਾਰਕਿਟਿੰਗ ਦੇ ਉਦੇਸ਼ਾਂ ਲਈ ਤੁਹਾਡੇ ਨਿੱਜੀ ਡਾਟੇ ਦੀ ਸਾਡੀ ਪ੍ਰੋਸੈਸਿੰਗ ਲਈ ਕਿਸੇ ਵੀ ਸਮੇਂ ਅਤੇ ਬਿਨ੍ਹਾਂ ਕਿਸੇ ਸੰਕੋਚ ਦੇ ਇਤਰਾਜ਼ ਕਰਨ ਦਾ ਅਧਿਕਾਰ ਹੈ (ਉਸ ਹੱਦ ਤੱਕ ਪਰੋਫਾਈਲਿੰਗ ਸਮੇਤ ਜਿਸ ਤੱਕ ਉਹ ਸਿੱਧੀ ਮਾਰਕਿਟਿੰਗ ਨਾਲ ਸਬੰਧਤ ਹੈ) ।  

ਇਹ ਅਧਿਕਾਰ McCainPrivacy@mccain.com ​ਤੇ ਸਾਡੇ ਨਿੱਜਤਾ ਅਧਿਕਾਰੀ ਨਾਲ ਸੰਪਰਕ ਕਰਕੇ ਵਰਤਿਆ ਜਾ ਸਕਦਾ ਹੈ ਜਾਂ ਹੋਰ ਇਲੈਕਟ੍ਰਾਨਿਕ ਤਰੀਕਿਆਂ ਜਿਵੇਂ ਈ-ਮੇਲ ਸਬਸਕ੍ਰਿਪਸ਼ਨਾਂ ਨੂੰ ਅਨਸਬਸਕ੍ਰਾਈਬ ਕਰਨ ਲਈ ਲਿੰਕ ਰਾਹੀਂ ਵਰਤਿਆ ਜਾ ਸਕਦਾ ਹੈ।

  

ਬੱਚੇ

ਬੱਚਿਆਂ ਲਈ ਮਹੱਤਵਪੂਰਨ ਸੂਚਨਾ
ਇੰਟਰਨੈੱਟ ਤੇ ਕਿਸੇ ਨੂੰ ਵੀ ਆਪਣਾ ਨਾਮ, ਪਤਾ, ਈ-ਮੇਲ ਪਤਾ ਜਾਂ ਕੋਈ ਹੋਰ ਜਾਣਕਾਰੀ ਦੇਣ ਤੋਂ ਪਹਿਲਾਂ ਆਪਣੇ ਮਾਪਿਆਂ ਤੋਂ ਪੁੱਛੋ ਕਿ ਕੀ ਇਸ ਤਰ੍ਹਾਂ ਕਰਨਾ ਠੀਕ ਹੈ। 

ਮਾਪਿਆਂ ਲਈ ਜ਼ਰੂਰੀ ਸੂਚਨਾ
ਹਾਲਾਂਕਿ ਵੈੱਬਸਾਈਟ ਦੇ ਕੁਝ ਹਿੱਸੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਿਰਦੇਸ਼ਿਤ ਕੀਤੇ ਲੱਗ ਸਕਦੇ ਹਨ, 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਰਫ ਮਾਤਾ ਜਾਂ ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੀ ਆਗਿਆ ਨਾਲ ਪ੍ਰਤੀਯੋਗਤਾਂਵਾਂ ਜਾਂ ਸਵੀਪਸਟੈਕਾਂ ਵਿਚ ਦਾਖਲ ਹੋਣ ਅਤੇ ਨਿੱਜੀ ਡਾਟਾ ਸ਼ੇਅਰ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪ੍ਰਤੀਯੋਗਤਾਂਵਾਂ ਜਾਂ ਪ੍ਰੋਮੋਸ਼ਨਾਂ ਵਿਚ ਭਾਗ ਲੈਣ ਲਈ, ਜਾਂ ਨਿਊਜ਼ਲੈਟਰ ਪ੍ਰਾਪਤ ਕਰਨ ਲਈ, ਈ-ਮੇਲ ਦੁਆਰਾ ਸਾਡੇ ਨਾਲ ਸੰਚਾਰ ਕਰਦੇ ਸਮੇਂ, ਤੁਹਾਡੇ ਬੱਚੇ ਨੂੰ ਕੇਵਲ ਆਪਣੇ ਮਾਤਾ ਜਾਂ ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦਾ ਈਮੇਲ ਪਤਾ ਮੁਹੱਈਆ ਕਰਵਾਉਣ ਲਈ ਕਿਹਾ ਜਾਵੇਗਾ। ਇੱਕ ਅਜਿਹਾ ਬੱਚਾ ਜੋ ਲਾਗੂ ਸਥਾਨਕ ਕਾਨੂੰਨਾਂ ਤਹਿਤ ਉਸ ਦੇ ਨਿੱਜੀ ਡਾਟੇ ਦੀ ਪ੍ਰੋਸੈਸਿੰਗ ਲਈ ਸਹਿਮਤੀ ਦੇਣ ਲਈ ਕਨੂੰਨੀ ਤੌਰ 'ਤੇ ਪ੍ਰਮਾਣਿਤ ਨਹੀਂ ਹੈ, ਉਸ ਨੂੰ ਸਾਡੇ ਨਾਲ ਉਸ ਦੇ ਕਿਸੇ ਵੀ ਨਿੱਜੀ ਡਾਟੇ ਨੂੰ ਸਾਂਝਾ ਕਰਨ ਤੋਂ ਪਹਿਲਾਂ ਆਪਣੇ ਮਾਤਾ ਜਾਂ ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੀ ਆਗਿਆ ਲੈਣਾ ਚਾਹੀਦਾ ਹੈ। ਅਜਿਹੀ ਘਟਨਾ ਵਿਚ ਜਦੋਂ ਸਾਨੂੰ ਪਤਾ ਲੱਗਦਾ ਹੈ ਜਾਂ ਅਸੀਂ ਉਚਿਤ ਤੌਰ ਤੇ ਮੰਨਦੇ ਹਾਂ ਕਿ ਕਿਸੇ ਬੱਚੇ ਦਾ ਨਿੱਜੀ ਡਾਟਾ ਉਸ ਤਰੀਕੇ ਨਾਲ ਇਕੱਠਾ ਕੀਤਾ ਗਿਆ ਹੈ ਜੋ ਇਸ ਨੀਤੀ ਅਨੁਸਾਰ ਸਹੀ ਨਹੀਂ ਹੈ ਤਾਂ ਅਸੀਂ ਤੁਰੰਤ ਇਹ ਜਾਂਚ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਬੱਚੇ ਦੇ ਮਾਂ ਜਾਂ ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨੇ ਇਜਾਜ਼ਤ ਦਿੱਤੀ ਹੈ ਜਾਂ ਅਸੀਂ ਨਿੱਜੀ ਡਾਟੇ ਨੂੰ ਮਿਟਾ ਦੇਵਾਂਗੇ।

  

ਕੁਕੀਜ਼ ਅਤੇ ਹੋਰ ਤਕਨੀਕਾਂ

ਕੁਕੀਜ਼ ਅਤੇ ਦੂਜੀ, ਸਮਾਨ ਤਕਨੀਕਾਂ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਸੀਂ ਸਾਡੀਆਂ ਵੈਬਸਾਈਟਾਂ ਤੇ ਜਾਂਦੇ ਹੋ।ਉਹਨਾਂ ਕੁਕੀਜ਼ ਅਤੇ ਦੂਜੀਆਂ ਹੋਰ ਤਕਨੀਕਾਂ ਬਾਰੇ ਵਧੇਰੇ ਜਾਣਕਾਰੀ ਲਈ ਜੋ ਉਦੋਂ ਵਰਤੀਆਂ ਜਾਂਦੀਆਂ ਹਨ ਜਦੋਂ ਤੁਸੀਂ ਸਾਡੀਆਂ ਵੈੱਬਸਾਈਟ 'ਤੇ ਜਾਂਦੇ ਹੋ, ਕਿਰਪਾ ਕਰਕੇ ਮੈਕੇਂਨ ਦੀ ਉਚਿਤ ਵੈੱਬਸਾਈਟ ਤੇ ਉਪਲਬਧ ਕੁਕੀਜ਼ ਜਾਣਕਾਰੀ ਨੋਟਿਸ ਪੜ੍ਹੋ ਜਾਂ ਸਾਡੀ ਗਲੋਬਲ ਕੁਕੀਜ਼ ਨੀਤੀ ਨੂੰ ਪੜ੍ਹੋ।

 

ਬਾਹਰੀ ਲਿੰਕ

ਇਹ ਨੀਤੀ ਉਹਨਾਂ ਕੰਪਨੀਆਂ ਦੁਆਰਾ ਨਿੱਜੀ ਡਾਟਾ ਦੇ ਸੰਗ੍ਰਿਹ, ਪ੍ਰੋਸੈਸਿੰਗ ਅਤੇ ਵਰਤੋਂ 'ਤੇ ਲਾਗੂ ਨਹੀਂ ਹੁੰਦੀ ਜੋ ਸਾਡੇ ਮਾਲਿਕਾਨੇ ਜਾਂ ਨਿਯੰਤ੍ਰਣ ਹੇਠ ਨਹੀਂ ਹਨ, ਜਾਂ ਉਨ੍ਹਾਂ ਲੋਕਾਂ ਲਈ ਜਿੰਨ੍ਹਾਂ ਨੂੰ ਅਸੀਂ ਨੌਕਰੀ ਨਹੀਂ ਦਿੰਦੇ ਜਾਂ ਜਿੰਨ੍ਹਾਂ ਦਾ ਪ੍ਰਬੰਧਨ ਨਹੀਂ ਕਰਦੇ ("ਬਾਹਰੀ ਪਾਰਟੀਆਂ")। ਹਾਲਾਂਕਿ ਸਾਡੀਆਂ ਕੁਝ ਵੈੱਬਸਾਈਟਾਂ ਬਾਹਰੀ ਪਾਰਟੀਆਂ ਜਿਵੇਂ ਕਿ ਸਾਡੇ ਕਾਰੋਬਾਰੀ ਸਾਥੀਆਂ ਅਤੇ ਸੋਸ਼ਲ ਮੀਡੀਆ ਕੰਪਨੀਆਂ, ਦੀਆਂ ਵੈੱਬਸਾਈਟਾਂ ਅਤੇ ਸੇਵਾਵਾਂ ਨਾਲ ਜੁੜੀਆਂ ਹੋ ਸਕਦੀਆਂ ਹਨ, ਅਸੀਂ ਬਾਹਰੀ ਪਾਰਟੀਆਂ ਦੀਆਂ ਗਤੀਵਿਧੀਆਂ ਦਾ ਨਿਯੰਤਰਣ ਨਹੀਂ ਕਰਦੇ। ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿ ਬਾਹਰੀ ਪਾਰਟੀਆਂ ਕਿਹੜਾ ਨਿੱਜੀ ਡਾਟਾ ਇਕੱਠਾ ਕਰਦੀਆਂ ਹਨ ਅਤੇ ਉਹ ਇਹ ਨਿੱਜੀ ਡਾਟਾ ਕਿਵੇਂ ਵਰਤਦੀਆਂ ਹਨ , ਕਿਰਪਾ ਕਰਕੇ ਉਹਨਾਂ ਦੀਆਂ ਨਿੱਜਤਾ ਨੀਤੀਆਂ ਨੂੰ ਵੇਖੋ।

  

ਅਸੀਂ ਨਿੱਜੀ ਡਾਟਾ ਕਿੰਨੇ ਸਮੇਂ ਤੱਕ ਰੱਖਦੇ ਹਾਂ?

ਮੈਕੇਂਨ ਦੀ ਅੰਦਰੂਨੀ ਧਾਰਨ ਨੀਤੀਆਂ ਅਤੇ ਪ੍ਰਕਿਰਿਆਂਵਾਂ ਹਨ ਜੋ ਉਪਰੋਕਤ ਉਦੇਸ਼ਾਂ ਦੇ ਸੰਦਰਭ ਵਿਚ ਨਿੱਜੀ ਡਾਟਾ ਦੇ ਧਾਰਨ ਸਮੇਂ ਨੂੰ ਨਿਰਧਾਰਤ ਕਰਨ ਲਈ ਹੇਠ ਲਿਖੀਆਂ ਸ਼ਰਤਾਂ 'ਤੇ ਕੰਮ ਕਰਦੀਆਂ ਹਨ:
 

 • ਮੈਕੇਂਨ ਦੀ ਵੈਬਸਾਈਟ ਦੇ ਨਾਲ ਤੁਹਾਡੀ ਆਖਰੀ ਪਰਸਪਰ ਕਿਰਿਆ ਤੋਂ ਬਾਅਦ ਬੀਤਿਆ ਸਮਾਂ;
 • ਉਤਪਾਦਕ, ਸਪਲਾਇਰ, ਜਾਂ ਉਤਪਾਦਾਂ ਜਾਂ ਸੇਵਾਵਾਂ ਦੇ ਤੀਜੀ ਧਿਰ ਪ੍ਰਦਾਤਾਂਵਾਂ ਨਾਲ ਇਕਰਾਰਨਾਮੇ ਦੇ ਸੰਬੰਧ ਦਾ ਅੰਤ;
 • ਉਤਪਾਦ ਲਈ ਰੀਕਾਲ ਸਮੇਂ ਜਾਂ ਉਤਪਾਦਾਂ ਜਾਂ ਸੇਵਾਵਾਂ 'ਤੇ ਵਾਰੰਟੀ ਦਾ ਅੰਤ;
 • ਨਿੱਜੀ ਡਾਟਾ ਦੀ ਸੰਵੇਦਨਸ਼ੀਲਤਾ;
 • ਸੁਰੱਖਿਆ ਕਾਰਨਾਂ;
 • ਸੀਮਾ ਦੇ ਲਾਗੂ ਕਾਨੂੰਨ;
 • ਚੱਲ ਰਿਹਾ ਜਾਂ ਸੰਭਾਵੀ ਮੁਕੱਦਮਾ ਜਾਂ ਵਿਵਾਦ;
 • ਨਿੱਜੀ ਡਾਟੇ ਨੂੰ ਬਰਕਰਾਰ ਰੱਖਣ ਲਈ ਰੈਗੂਲੇਟਰੀ ਜਾਂ ਕਾਨੂੰਨੀ ਜੁੰਮੇਵਾਰੀ (ਜਿਵੇਂ ਅਕਾਊਂਟਿੰਗ ਦੇ ਉਦੇਸ਼ ਲਈ ਜਾਂ ਸੀਸੀਟੀਵੀ ਨਿਗਰਾਨੀ ਦੇ ਸੰਦਰਭ ਵਿਚ) 


 

ਨੀਤੀ ਵਿਚ ਸੰਸ਼ੋਧਨ

ਅਸੀਂ ਸਮੇਂ ਸਮੇਂ ਤੇ ਇਸ ਨੀਤੀ ਨੂੰ ਅਪਡੇਟ ਕਰ ਸਕਦੇ ਹਾਂ।  ਇਸ ਨੀਤੀ ਵਿਚ ਬਦਲਾਵਾਂ ਤੋਂ ਬਾਅਦ ਜ਼ਰੂਰੀ ਤੌਰ ਤੇ ਵੈੱਬਸਾਈਟ ਤੇ ਨੋਟਿਸ ਨਹੀਂ ਪਾਇਆ ਜਾਵੇਗਾ, ਅਤੇ ਅਸੀਂ ਤੁਹਾਨੂੰ ਬਦਲਾਵਾਂ ਲਈ ਸਮੇਂ-ਸਮੇਂ ਤੇ ਨੀਤੀ ਦੀ ਜਾਂਚ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਨੀਤੀ ਵਿਚ ਬਦਲਾਵਾਂ ਦੇ ਪੋਸਟ ਕੀਤੇ ਜਾਣ ਤੋਂ ਬਾਅਦ ਤੁਹਾਡੇ ਦੁਆਰਾ ਮੈਕੇਂਨ ਦੀ ਵੈੱਬਸਾਈਟ ਦੀ ਲਗਾਤਾਰ ਵਰਤੋਂ ਦਾ ਮਤਲਬ ਇਹ ਹੋਵੇਗਾ ਕਿ ਤੁਸੀਂ ਇਹਨਾਂ ਬਦਲਾਵਾਂ ਨੂੰ ਸਵੀਕਾਰ ਕਰ ਲਿਆ ਹੈ।

 

ਨੀਤੀਆਂ ਦੇ ਵਿਚਕਾਰ ਅਪਵਾਦ ਜਾਂ ਫਰਕ

ਜੇ ਇਸ ਨੀਤੀ ਦੇ ਨਿਯਮਾਂ ਅਤੇ ਇਸ ਨੀਤੀ ਵਿਚ ਜ਼ਿਕਰ ਕੀਤੀ ਕਿਸੇ ਹੋਰ ਮੈਕੇਂਨ ਨੀਤੀ ਦੇ ਨਿਯਮਾਂ ਵਿਚ ਕੋਈ ਅਪਵਾਦ ਜਾਂ ਫਰਕ ਹੈ, ਤਾਂ ਇਹ ਪਾਲਿਸੀ ਲਾਗੂ ਹੋਵੇਗੀ।